ਅੰਮ੍ਰਿਤਸਰ-ਸ਼ਹਿਰ ਦੇ ਸਰਹੱਦੀ ਪਿੰਡ 'ਚ ਦੋ ਭੈਣਾਂ ਨਾਲ ਜ਼ਬਰ-ਜਨਾਹ ਕਰਨ ਆਏ ਵਿਅਕਤੀ ਦਾ ਬਹਾਦਰ ਭੈਣਾਂ ਨੇ ਡਟ ਕੇ ਮੁਕਾਬਲਾ ਕੀਤਾ ਅਤੇ ਉਸ ਨੂੰ ਦੌੜਨ ਲਈ ਮਜ਼ਬੂਰ ਕਰ ਦਿੱਤਾ। ਫਿਲਹਾਲ ਪੁਲਸ ਨੇ ਉਕਤ ਦੋਸ਼ੀ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ। ਇਨ੍ਹਾਂ 'ਚੋਂ ਇਕ ਕੁੜੀ ਨੇ ਦੱਸਿਆ ਕਿ ਉਹ ਸਰਹੱਦੀ ਪਿੰਡ ਖਿਆਲਾ ਕਲਾਂ ਦੇ ਸਕੂਲ 'ਚ ਨੌਵੀਂ ਜਮਾਤ ਦੀ ਵਿਦਿਆਰਥਣ ਹੈ।
ਉਸ ਨੇ ਦੱਸਿਆ ਕਿ ਜਦੋਂ ਉਹ ਸ਼ਾਮੀ ਸਕੂਲੋਂ ਆਪਣੀ ਭੈਣ ਨਾਲ ਵਾਪਸ ਘਰ ਜਾ ਰਹੀ ਸੀ ਤਾਂ ਪਿੰਡ ਬੋਪਾਰਾਏ ਖੁਰਦ ਦੇ ਰਹਿਣ ਵਾਲੇ ਦੋਸ਼ੀ ਗੁਰਪ੍ਰੀਤ ਸਿੰਘ ਨੇ ਉਸ ਦਾ ਰਾਹ ਰੋਕ ਲਿਆ। ਉਹ ਜ਼ਬਰਦਸਤੀ ਉਸ ਨੂੰ ਮੋਟਰਸਾਈਕਲ 'ਤੇ ਬਿਠਾਉਣ ਲੱਗ ਪਿਆ। ਜਦੋਂ ਕੁੜੀ ਨੇ ਵਿਰੋਧ ਕੀਤਾ ਤਾਂ ਗੁਰਪ੍ਰੀਤ ਨੇ ਉਸ ਨੂੰ ਧੱਕਾ ਮਾਰਿਆ ਅਤੇ ਸੜਕ ਦੇ ਕੰਢੇ ਲੈ ਗਿਆ।
ਉਹ ਉਸ ਨਾਲ ਬਲਤਾਕਾਰ ਦੀ ਕੋਸ਼ਿਸ ਕਰਨ ਲੱਗਾ। ਇੰਨੇ 'ਚ ਉਸ ਦੀ ਭੈਣ ਵੀ ਕੋਲ ਆ ਗਈ ਅਤੇ ਫਿਰ ਦੋਵੇਂ ਭੈਣਾਂ ਦੋਸ਼ੀ 'ਤੇ ਟੁੱਟ ਪਈਆਂ। ਉਨ੍ਹਾਂ ਨੇ ਦੋਸ਼ੀ ਨੂੰ ਬੁਰੀ ਤਰ੍ਹਾਂ ਕੁੱੱਟਿਆ ਅਤੇ ਫਿਰ ਮਦਦ ਲਈ ਰੌਲਾ ਵੀ ਪਾਉਣ ਲੱਗੀਆਂ। ਆਪਣੇ ਨੇੜੇ ਲੋਕਾਂ ਨੂੰ ਆਉਂਦਾ ਹੋਇਆ ਦੇਖ ਕੇ ਦੋਸ਼ੀ ਮੋਟਰਸਾਈਕਲ 'ਤੇ ਫਟਾਫਟ ਭੱਜ ਗਿਆ। ਇਸ ਤੋਂ ਬਾਅਦ ਇਸ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ ਗਈ ਅਤੇ ਪੁਲਸ ਨੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਮਿਸ਼ੇਲ ਓਬਾਮਾ ਨੂੰ ਕਹਿਣ ਲੱਗੀ ਹਰਸਿਮਰਤ, ਕਦੇ ਪੰਜਾਬ ਆਇਓ ਤੇ ਬੱਚੇ ਵੀ ਨਾਲ ਲਿਆਇਓ (ਦੇਖੋ ਤਸਵੀਰਾਂ)
NEXT STORY