ਫਿਰੋਜ਼ਪੁਰ- ਚੰਗੇ ਭਵਿੱਖ ਲਈ ਬੱਚਿਆਂ ਨੂੰ ਜ਼ਿਆਦਾ ਸਮਾਂ ਪੜ੍ਹਾਈ ਵੱਲ ਧੱਕਣਾ ਉੱਤਰ ਪ੍ਰਦੇਸ਼ ਦੇ ਇਕ ਮਾਂ-ਬਾਪ ਨੂੰ ਮਹਿੰਗਾ ਪੈ ਗਿਆ ਅਤੇ ਉਨ੍ਹਾਂ ਦੇ ਬੱਚੇ ਘਰੋਂ ਭੱਜ ਕੇ ਹਜ਼ਾਰਾਂ ਕਿਲੋਮੀਟਰ ਦੂਰ ਫਿਰੋਜ਼ਪੁਰ ਆ ਪੁੱਜੇ। ਦਰਅਸਲ ਉੱਤਰ ਪ੍ਰਦੇਸ਼ ਦੇ ਇਕ ਆਰਮੀ ਅਫਸਰ ਨੇ ਆਪਣੇ ਬੱਚਿਆਂ ਨੂੰ ਉੱਚੀ ਸਿੱਖਿਆ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਆਰਮੀ ਸਕੂਲ 'ਚ ਦਾਖਲ ਕਰਵਾਇਆ ਪਰ ਪੜ੍ਹਾਈ ਤੋਂ ਬਚਣ ਲਈ ਇਹ ਦੋਵੇਂ ਬੱਚੇ ਸਕੂਲੋਂ ਦੌੜ ਕੇ ਮੁੰਬਈ-ਫਿਰੋਜ਼ਪੁਰ ਪੰਜਾਬ ਮੇਲ ਰੇਲ ਗੱਡੀ ਰਾਹੀਂ ਫਿਰੋਜ਼ਪੁਰ ਆ ਗਏ। ਕਿਉਂਕਿ ਇਹ ਖੇਡ ਨੂੰ ਜ਼ਿਆਦਾ ਸਮਾਂ ਦੇਣਾ ਚਾਹੁੰਦੇ ਸਨ।
ਫਿਲਹਾਲ ਇਨ੍ਹਾਂ ਬੱਚਿਆਂ ਨੂੰ ਫਿਰੋਜ਼ਪੁਰ ਰੇਲਵੇ ਪੁਲਸ ਵੱਲੋਂ ਕਾਬੂ ਕਰ ਕੇ ਮਾਪਿਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੁਲਸ ਦਾ ਕਹਿਣਾ ਹੈ ਕਿ ਉਹ ਮਾਪਿਆਂ ਨਾਲ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਣ ਲਈ ਵੀ ਬਰਾਬਰ ਸਮਾਂ ਦੇਣ ਦੀ ਗੱਲ ਕਰੇਗੀ ਤਾਂ ਜੋ ਬੱਚੇ ਦਿਮਾਗੋਂ ਤਾਕਤਵਰ ਹੋਣ ਦੇ ਨਾਲ-ਨਾਲ ਸਰੀਰਕ ਪੱਖੋਂ ਵੀ ਤਾਕਤਵਰ ਬਣ ਸਕਣ। ਬੱਚਿਆਂ ਦੇ ਮਾਪਿਆਂ ਨੂੰ ਵੀ ਅਜਿਹੇ ਵਾਕੇ ਤੋਂ ਸਬਕ ਲੈਣ ਦੀ ਲੋੜ ਹੈ ਤਾਂ ਜੋ ਛੋਟੀ ਉਮਰੇ ਬੱਚੇ ਅਜਿਹੇ ਕਦਮ ਚੁੱਕਣ ਲਈ ਨਾ ਸੋਚਣ।
ਅੰਮ੍ਰਿਤਸਰ 'ਚ ਪਾਰਾ ਪੁੱਜਿਆ ਜ਼ੀਰੋ ਡਿਗਰੀ 'ਤੇ (ਵੀਡੀਓ)
NEXT STORY