ਜਲੰਧਰ-ਕਿਸਾਨਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਦੇਣ ਦੇ ਲੱਖਾਂ ਦਾਅਵੇ ਕਰਦੀ ਸਰਕਾਰ ਨੂੰ ਅਸਲ 'ਚ ਦੇਸ਼ ਦਾ ਪੇਟ ਪਾਲਣ ਵਾਲੇ ਇਨ੍ਹਾਂ ਕਿਸਾਨਾਂ ਦੀ ਕੋਈ ਪਰਵਾਹ ਹੈ ਹੀ ਨਹੀਂ। ਇਹ ਕਹਿਣਾ ਹੈ ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਦਾ। ਬੱਬੂ ਮਾਨ ਨੇ ਹਾਲ ਹੀ 'ਚ ਫੇਸਬੁੱਕ 'ਤੇ ਇਕ ਪੋਸਟ ਪਾ ਕੇ ਇਸ ਗੱਲ ਦਾ ਜ਼ਿਕਰ ਕੀਤਾ ਹੈ।
ਬੱਬੂ ਮਾਨ ਨੇ ਲਿਖਿਆ ਹੈ ਕਿ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੇ ਭਾਰਤ ਆਉਣ 'ਤੇ ਸਰਕਾਰ ਦਾ ਪੂਰਾ ਖਿਆਲ ਇਧਰ ਹੀ ਲੱਗ ਗਿਆ ਪਰ ਗੁਜਰਾਤ 'ਚ ਜੱਟਾਂ ਨਾਲ ਹੋ ਰਹੇ ਧੱਕੇ ਦਾ ਸਰਕਾਰ ਨੂੰ ਕੋਈ ਖਿਆਲ ਨਹੀਂ ਹੈ। ਬੱਬੂ ਮਾਨ ਨੇ ਗੁਜਰਾਤ 'ਚ ਆਪਣੀਆਂ ਜ਼ਮੀਨਾਂ ਲਈ ਲੜ ਰਹੇ ਕਿਸਾਨਾਂ ਦੇ ਪੱਖ 'ਚ ਫੇਸਬੁੱਕ 'ਤੇ ਕੁਝ ਲਾਈਨਾਂ ਪਾਈਆਂ ਹਨ, ਜਿਨ੍ਹਾਂ 'ਚ ਦੱਸਿਆ ਗਿਆ ਹੈ ਕਿ ਸਰਕਾਰ ਵਲੋਂ ਜੈ ਜਵਾਨ, ਜੈ ਕਿਸਾਨ ਦੇ ਨਾਅਰੇ ਤਾਂ ਬਹੁਤ ਲਗਾਏ ਜਾਂਦੇ ਹਨ ਪਰ ਇਨ੍ਹਾਂ ਨਾਅਰਿਆਂ ਦਾ ਮਤਲਬ ਤਾਂ ਹੀ ਬਣਦਾ ਹੈ ਜੇਕਰ ਸਰਕਾਰ ਗੁਜਰਾਤ ਦੇ ਕਿਸਾਨਾਂ ਨੂੰ ਨਿਆ ਦਿਵਾ ਸਕੇ।
ਪੜ੍ਹਾਈ ਦੇ ਸਤਾਏ ਬੱਚੇ ਹਜ਼ਾਰਾਂ ਕਿਲੋਮੀਟਰ ਦੂਰ ਪੁੱਜੇ (ਵੀਡੀਓ)
NEXT STORY