ਮੁੰਬਈ- ਬਾਲੀਵੁੱਡ ਅਭਿਨੇਤਾ ਅਕਸ਼ੇ ਕੁਮਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸੁਪਰਹਿੱਟ ਫਿਲਮ 'ਓ ਮਾਈ ਗਾਡ' ਆਮਿਰ ਖਾਨ ਦੀ ਫਿਲਮ 'ਪੀਕੇ' ਤੋਂ ਬਹੁਤ ਵੱਖਰੀ ਸੀ। ਆਮਿਰ ਖਾਨ ਦੀ ਫਿਲਮ 'ਪੀਕੇ' ਦਾ ਵਿਸ਼ਾ ਅਕਸ਼ੇ ਕੁਮਾਰ ਦੀ ਫਿਲਮ 'ਓ ਮਾਈ ਗਾਡ' ਨਾਲ ਬਹੁਤ ਮਿਲਦਾ ਹੈ।
'ਪੀਕੇ' ਦੇ ਕਲਾਈਮੈਕਸ 'ਚ ਉਸ ਦੇ ਸੀਕੁਅਲ ਬਣਨ ਦੀਆਂ ਸੰਭਾਵਨਾਵਾਂ ਵੀ ਰੱਖੀਆਂ ਗਈਆਂ। ਇਸ ਤੋਂ ਬਾਅਦ 'ਓ ਮਾਈ ਗਾਡ 2' ਬਣਾਉਣ ' ਦਾ ਅੰਦਾਜ਼ਾ ਸੀ ਪਰ ਅਕਸ਼ੇ ਨੇ ਇਸ ਤੋਂ ਮਨ੍ਹਾਂ ਕਰ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਪ੍ਰੋਜੈਕਟ ਪਾਇਲਾਈਨ 'ਚ ਹੈ। ਅਕਸ਼ੇ ਕੁਮਾਰ ਨੇ ਕਿਹਾ 'ਪੀਕੇ ਦਾ ਵਿਸ਼ਾ ਵੱਖਰਾ ਹੈ। ਉਸ ਤੋਂ ਮੇਰੀ ਫਿਲਮ ਬਹੁਤ ਵੱਖਰੀ ਸੀ। ਇਹ ਬਿਲਕੁੱਲ ਉਂਝ ਹੀ ਹੈ ਜਿਵੇਂ ਮੇਰੀਆਂ ਬਾਕੀਆਂ ਫਿਲਮਾਂ ਹੁੰਦੀਆਂ ਹਨ। ਦੋਵਾਂ 'ਚ ਭਗਵਾਨ ਅਤੇ ਆਸਥਾ ਦੀ ਗੱਲ ਕੀਤੀ ਗਈ ਪਰ ਵੱਖਰੇ ਢੰਗ ਨਾਲ। ਫਿਲਹਾਲ ਸੀਕੁਅਲ ਬਣਾਉਣ ਦੀ ਯੋਜਨਾ ਸੀ। ਮੇਰੇ ਕੋਲ ਸਹੀ ਕਹਾਣੀ ਆਵੇਗੀ ਤਾਂ ਹੀ ਸੀਕੁਅਲ 'ਚ ਕੰਮ ਕਰਾਂਗਾ।'
ਦੇਖੋ 'ਬਿੱਗ ਬੌਸ' ਦੀ ਬਿਕਨੀ ਬੇਬ ਡਿੰਪੀ ਦੀਆਂ ਅਣਦੇਖੀਆਂ ਤਸਵੀਰਾਂ
NEXT STORY