ਮੁੰਬਈ— ਹਮੇਸ਼ਾ ਵਿਵਾਦਾਂ 'ਚ ਰਹਿਣ ਵਾਲਾ ਸ਼ੋਅ 'ਬਿੱਗ ਬੌਸ' ਦਾ ਇਹ ਸੀਜ਼ਨ ਹੁਣ ਜਲਦੀ ਹੀ ਖਤਮ ਹੋਣ ਵਾਲਾ ਹੈ। ਇਸ ਸ਼ੋਅ 'ਚ ਇਸ ਵਾਰੀ ਵੱਖ-ਵੱਖ ਟਵਿੱਸਟ ਦੇਖਣ ਨੂੰ ਮਿਲੇ ਹਨ। ਇਸ ਸ਼ੋਅ 'ਚ ਧਮਾਲ ਮਚਾਉਣ ਵਾਲੀ ਡਿੰਪੀ ਮਹਾਜਨ ਇਨ੍ਹੀਂ ਦਿਨੀਂ ਕਾਫੀ ਚਰਚਾ 'ਚ ਹੈ। ਘਰ 'ਚ ਡਿੰਪੀ ਦੀ ਸੰਭਾਵਨਾ ਨਾਲ ਹੋਈ ਤਕਰਾਰ ਤੋਂ ਬਾਅਦ ਸੰਭਾਵਨਾ ਦਾ ਘਰ 'ਚੋਂ ਬਾਹਰ ਹੋਣਾ ਵੀ ਡਿੰਪੀ ਨੂੰ 'ਬਿੱਗ ਬੌਸ' ਦੀ ਮਜਬੂਤ ਪ੍ਰਤੀਭਾਗੀ ਬਣਾਉਂਦਾ ਹੈ। ਅੱਜ ਅਸੀਂ ਡਿੰਪੀ ਮਾਹਜਨ ਦੀਆਂ ਕੁਝ ਅਣਦੇਖੀਆਂ ਤਸਵੀਰਾਂ ਲੈ ਕੇ ਆਏ ਹਨ। ਬਿੱਗ ਬੌਸ 'ਚ ਡਿੰਪੀ ਮਹਾਜਨ ਹਮੇਸ਼ਾ ਹੀ ਸਿੰਪਲ ਕਪੱੜਿਆਂ 'ਚ ਨਜ਼ਰ ਆਈ ਹੈ ਪਰ ਇਨ੍ਹਾਂ ਤਸਵੀਰਾਂ 'ਚ ਡਿੰਪੀ ਮਹਾਜਨ ਬਿਕਨੀ ਅਵਤਾਰ 'ਚ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ 'ਚ ਡਿੰਪੀ ਬਿਲਕੁਲ ਸੈਕਸੀ ਲੁੱਕ 'ਚ ਨਜ਼ਰ ਆ ਰਹੀ ਹੈ। ਡਿੰਪੀ ਸਿਰਫ ਟੀ.ਵੀ. 'ਤੇ ਹੀ ਐਕਟਿਵ ਨਹੀਂ ਹੈ ਸਗੋਂ ਉਹ ਮਾਡਲਿੰਗ 'ਚ ਵੀ ਆਪਣੇ ਜਲਵੇ ਬਿਕੇਰ ਚੁੱਕੀ ਹੈ।
ਜ਼ਿਕਰਯੋਗ ਹੈ ਕਿ ਡਿੰਪੀ ਨੇ 6 ਫਰਵਰੀ 2010 'ਚ ਨੈਸ਼ਨਲ ਟੀ. ਵੀ. 'ਤੇ ਰਾਹੁਲ ਮਹਾਜਨ ਨਾਲ ਵਿਆਹ ਕਰ ਲਿਆ ਸੀ ਪਰ ਹੁਣ ਉਹ ਫਿਲਹਾਲ ਵੱਖ ਰਹਿ ਰਹੇ ਹਨ। ਇਕ ਤਸਵੀਰ 'ਚ ਰਾਹੁਲ ਮਹਾਜਨ ਆਪਣੇ ਪਰਿਵਾਰ ਨਾਲ ਖੜੇ ਨਜ਼ਰ ਆ ਰਹੇ ਹਨ। ਡਿੰਪੀ ਬੰਗਾਲੀ ਪਰਿਵਾਰ ਨਾਲ ਸੰਬੰਧ ਰੱਖਦੀ ਹੈ ਅਤੇ ਉਸ ਦੇ ਪਿਤਾ ਪੇਸ਼ੇ ਤੋਂ ਵਕੀਲ ਹਨ। ਡਿੰਪੀ 'ਨੱਚ ਬਲੀਏ' ਦਾ ਹਿੱਸਾ ਵੀ ਰਹਿ ਚੁੱਕੀ ਹੈ। ਇਸ ਦੇ ਨਾਲ ਹੀ ਰਾਹੁਲ ਮਹਾਜਨ ਵੀ 'ਨੱਚ ਬਲੀਏ' ਦਾ ਹਿੱਸਾ ਰਹਿ ਚੁੱਕੇ ਹਨ। ਡਿੰਪੀ ਮਹਾਜਨ ਸਾਲ 2009 'ਚ 'ਗਲੈਡਰੈਗਸ ਮੇਗਾ ਮਾਡਲ ਮੈਨਹੰਟ ਬਿਊਟੀ ਮੁਕਾਬਲੇ' ਦੀ ਪ੍ਰਤੀਭਾਗੀ ਵੀ ਰਹਿ ਚੁੱਕੀ ਹੈ। ਇਕ ਫੋਟੋ ਕੈਪਸ਼ਨ 'ਚ ਖੁਦ ਨੂੰ ਬੌਸ ਦੱਸਣ ਵਾਲੀ ਡਿੰਪੀ ਰਿਐਲਿਟੀ ਸ਼ੋਅ ਬਿੱਗ ਬੌਸ ਦੀ ਭਾਵੇਂ ਬੌਸ ਹੋਵੇਂ ਭਾਵੇਂ ਨਾ ਪਰ ਉਹ ਘਰ 'ਚ ਡਰਾਮਾ ਬੌਸ ਤਾਂ ਜ਼ਰੂਰ ਹੈ। ਸਾਲ 2008 'ਚ ਆਯੋਜਿਤ 'ਸਾਨਾਂਦਾ ਟਿਲੋਟਾਮਾ ਬਿਊਟੀ ਮੁਕਾਬਲੇ' 'ਚ ਡਿੰਪੀ ਦੂਜੇ ਸਥਾਨ 'ਤੇ ਰਨਰਅਪ ਰਹੀ ਸੀ। ਡਿੰਪੀ ਕਈ ਟੀ. ਵੀ. ਰਿਐਲਿਟੀ ਸੋਅਜ਼ ਦਾ ਹਿੱਸਾ ਰਹਿ ਚੁੱਕੀ ਹੈ ਜਿਨ੍ਹਾਂ 'ਚ 'ਰਾਹੁਲ ਦੁਲਹਨੀਆ ਲੇ ਜਾਏਗਾ', 'ਨੱਚ ਬਲੀਏ 5', 'ਬਿੱਗ ਬੌਸ 5' ਸ਼ਾਮਲ ਹਨ।
ਕਦੇ ਸੈਕਸ ਟੇਪ ਤਾਂ ਕਦੇ ਸ਼ੋਅ 'ਚ ਲੜਾਈ ਕਰਦੇ ਦਿਖੀ 'ਬਿੱਗ ਬੌਸ' ਦੀ ਇਹ ਪ੍ਰਤੀਭਾਗੀ (ਦੇਖੋ ਤਸਵੀਰਾਂ)
NEXT STORY