ਆਪਣੀਆਂ ਅਗਲੀਆਂ 2 ਫਿਲਮਾਂ 'ਰਾਏ' ਅਤੇ 'ਬ੍ਰਦਰਜ਼' ਨੂੰ ਲੈ ਕੇ ਇਨ੍ਹੀਂ ਦਿਨੀਂ ਜੈਕਲੀਨ ਕਾਫੀ ਉਤਸ਼ਾਹਿਤ ਹੈ। ਉਸ ਦਾ ਦਾਅਵਾ ਹੈ ਕਿ ਇਨ੍ਹਾਂ ਫਿਲਮਾਂ 'ਚ ਉਹ ਦਰਸ਼ਕਾਂ ਨੂੰ ਹੈਰਾਨ ਕਰਨ ਜਾ ਰਹੀ ਹੈ ਕਿਉਂਕਿ ਇਹ ਫਿਲਮਾਂ ਉਸ ਨੂੰ ਉਸ ਦੀਆਂ ਹੁਣ ਤਕ ਦੀਆਂ ਸਾਰੀਆਂ ਫਿਲਮਾਂ ਤੋਂ ਇਕ ਵੱਖਰੇ ਹੀ ਰੂਪ ਵਿਚ ਪੇਸ਼ ਕਰਨਗੀਆਂ।
ਕਰਨ ਮਲਹੋਤਰਾ ਨਿਰਦੇਸ਼ਿਤ 'ਬ੍ਰਦਰਜ਼' ਹਾਲੀਵੁੱਡ ਫਿਲਮ 'ਵਾਰੀਅਰਜ਼' (2010) ਦਾ ਰੀਮੇਕ ਹੈ। ਜੈਕਲੀਨ ਕਹਿੰਦੀ ਹੈ, ''ਫਿਲਮ 'ਰਾਏ' ਤੋਂ ਬਾਅਦ ਰਿਲੀਜ਼ ਹੋਣ ਵਾਲੀ ਮੇਰੀ ਅਗਲੀ ਫਿਲਮ 'ਬ੍ਰਦਰਜ਼' ਹੋਵੇਗੀ ਤੇ ਉਹ ਵੀ ਕਾਫੀ ਮਜ਼ੇਦਾਰ ਹੋਵੇਗੀ ਕਿਉਂਕਿ ਇਸ ਵਿਚ ਮੈਂ ਇਕ ਬਿਲਕੁਲ ਵੱਖਰੇ ਅਵਤਾਰ ਵਿਚ ਨਜ਼ਰ ਆਵਾਂਗੀ। ਜੇਕਰ ਤੁਸੀਂ ਸੋਚਦੇ ਹੋ ਕਿ ਮੇਰੇ ਲਈ 'ਰਾਏ' ਬਹੁਤ ਵੱਖਰੀ ਹੈ ਤਾਂ 'ਬ੍ਰਦਰਜ਼' ਵੀ ਇਕ ਅਜਿਹੀ ਫਿਲਮ ਹੈ, ਜਿਸ ਦੀ ਮੇਰੇ ਵਲੋਂ ਕਿਸੇ ਨੇ ਉਮੀਦ ਨਹੀਂ ਕੀਤੀ ਹੋਵੇਗੀ। ਮੈਂ ਦਰਸ਼ਕਾਂ ਦੀ ਪ੍ਰਤੀਕਿਰਿਆ ਨੂੰ ਦੇਖਣ ਲਈ ਉਤਸ਼ਾਹਿਤ ਹਾਂ। ਕਰਨ ਜੌਹਰ ਵਲੋਂ ਬਣਾਈ 'ਬ੍ਰਦਰਜ਼' ਵਿਚ ਅਕਸ਼ੈ ਕੁਮਾਰ ਤੋਂ ਇਲਾਵਾ ਸਿਧਾਰਥ ਮਲਹੋਤਰਾ ਅਤੇ ਜੈਕੀ ਸ਼ਰਾਫ ਵੀ ਮੁੱਖ ਭੂਮਿਕਾਵਾਂ ਵਿਚ ਹਨ।
ਉਥੇ ਹੀ ਹੁਣੇ-ਹੁਣੇ ਜੈਕਲੀਨ ਨਾਲ ਇਕ ਦਿਲਚਸਪ ਘਟਨਾ ਵਾਪਰੀ। ਭੂਸ਼ਣ ਕੁਮਾਰ ਦੀ ਫਿਲਮ 'ਰਾਏ' ਵਿਚ ਇਕ ਗੀਤ 'ਤੇ ਡਾਂਸ ਦੀ ਸ਼ੂਟਿੰਗ ਵਿਚ ਇਕ ਛੋਟੀ ਜਿਹੀ ਗਲਤੀ ਜੈਕਲੀਨ ਨੂੰ ਬਹੁਤ ਮਹਿੰਗੀ ਪਈ ਹੈ। ਇਕ ਗੀਤ 'ਤੇ ਉਸ ਨੇ ਰਣਬੀਰ ਕਪੂਰ ਨਾਲ ਟੈਂਗੋ ਡਾਂਸ ਕਰਨਾ ਸੀ।
ਇਕ ਸੂਤਰ ਅਨੁਸਾਰ, ''ਇਸ ਦੀ ਸ਼ੂਟਿੰਗ ਤੋਂ ਪਹਿਲਾਂ ਜੈਕਲੀਨ ਆਪਣੀਆਂ ਮਹਿੰਗੀਆਂ ਜੁੱਤੀਆਂ ਦੇ ਭੰਡਾਰ 'ਚੋਂ ਇਕ ਹੀਲ ਵਾਲੀ ਜੁੱਤੀ ਲੈ ਆਈ ਕਿਉਂਕਿ ਉਸ ਨੂੰ ਪਹਿਨ ਕੇ ਡਾਂਸ ਕਰਨ ਵਿਚ ਉਸ ਨੂੰ ਸਹਿਜਤਾ ਮਹਿਸੂਸ ਹੁੰਦੀ ਸੀ। ਟੈਂਗੋ ਡਾਂਸ ਦੌਰਾਨ ਉਸ ਦਾ ਪੈਰ ਪਟੜੀ 'ਤੇ ਫਿਸਲ ਗਿਆ ਅਤੇ ਉਸ ਦੀ ਜੁੱਤੀ ਦੀ ਹੀਲ ਟੁੱਟ ਗਈ।'' ਆਪਣੀ ਪਸੰਦੀਦਾ ਜੁੱਤੀ ਦੇ ਟੁੱਟਣ ਕਰਕੇ ਉਹ ਦੁਖੀ ਸੀ। ਉਸ ਨੇ ਨਿਰਦੇਸ਼ਕ ਵਿਕਰਮਜੀਤ ਸਿੰਘ ਨੂੰ ਦੱਸਿਆ ਕਿ ਉਸ ਦੀ ਬ੍ਰਾਂਡਿਡ ਜੁੱਤੀ ਪੂਰੇ 2 ਲੱਖ ਦੀ ਸੀ। ਕੁਝ ਦੇਰ ਬਾਅਦ ਜੈਕਲੀਨ ਨੇ ਖ਼ੁਦ ਨੂੰ ਸੰਭਾਲ ਲਿਆ ਅਤੇ ਫਿਲਮ ਵਾਲਿਆਂ ਵਲੋਂ ਦਿੱਤੀ ਹੋਰ ਜੁੱਤੀ ਪਹਿਨ ਕੇ ਉਸ ਨੇ ਉਸ ਡਾਂਸ ਦੀ ਸ਼ੂਟਿੰਗ ਪੂਰੀ ਕੀਤੀ। ਇਸ ਬਾਰੇ ਗੱਲ ਕਰਨ 'ਤੇ ਜੈਕਲੀਨ ਕਹਿੰਦੀ ਹੈ, ''ਇਹ ਇਕ ਟੈਂਗੋ ਡਾਂਸ ਦਾ ਸੀਨ ਸੀ ਅਤੇ ਆਪਣੀ ਮਹਿੰਗੀ ਹੀਲ ਵਾਲੀ ਜੁੱਤੀ 'ਚ ਡਾਂਸ ਕਰਨ ਵਿਚ ਮੈਨੂੰ ਕੁਝ ਮੁਸ਼ਕਿਲ ਹੋ ਰਹੀ ਸੀ ਪਰ ਮੈਨੂੰ ਨਹੀਂ ਪਤਾ ਸੀ ਕਿ ਮੇਰੀ ਉਹ ਜੁੱਤੀ ਇਸ ਤਰ੍ਹਾਂ ਦੇ ਡਾਂਸ ਲਈ ਸਹੀ ਨਹੀਂ ਹੈ ਅਤੇ ਇਸ ਦਾ ਅੰਤ ਜੁੱਤੀ ਦੀ ਹੀਲ ਟੁੱਟਣ ਨਾਲ ਹੋਇਆ। ਇਸ ਤੋਂ ਬਾਅਦ ਮੈਂ ਫਿਲਮ ਵਾਲਿਆਂ ਵਲੋਂ ਲਿਆਂਦੀ ਗਈ ਜੁੱਤੀ 'ਚ ਡਾਂਸ ਕੀਤਾ, ਜੋ ਇਸ ਤਰ੍ਹਾਂ ਦੇ ਡਾਂਸ ਲਈ ਢੁੱਕਵੀਂ ਸੀ।''
ਪੀਕੇ ਤੋਂ ਵੱਖਰੀ ਸੀ 'ਓ ਮਾਈ ਗਾਡ' : ਅਕਸ਼ੇ ਕੁਮਾਰ
NEXT STORY