ਮੁੰਬਈ— ਕਸ਼ਮੀਰ ਦੇ ਇਕ ਇਮਾਮ ਸ਼ਾਹ ਨੇ ਫਿਲਮ ਨਿਰਦੇਸ਼ਕ ਵਿਸ਼ਾਲ ਭਾਰਦਵਾਜ ਨੂੰ ਅਦਾਲਤ 'ਚ ਘਸੀਟਣ ਦੀ ਧਮਕੀ ਦਿੱਤੀ ਹੈ। ਦਰਅਸਲ ਇਹ ਇਮਾਮ ਖੁਦ ਨੂੰ ਵਿਸ਼ਾਲ ਭਾਰਦਵਾਜ ਦੀ ਫਿਲਮ 'ਹੈਦਰ' 'ਚ ਦਿਖਾਏ ਜਾਣ ਤੋਂ ਨਾਰਾਜ਼ ਹਨ। ਇਸ ਫਿਲਮ ਦੀ ਸ਼ੂਟਿੰਗ ਕਸ਼ਮੀਰ 'ਚ ਹੋਈ ਸੀ। ਕੁੰਡ ਦੇ ਗੁਲਾਮ ਹਸਨ ਸ਼ਾਹ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਫਿਲਮ ਦੇ ਇਕ ਸੀਨ 'ਚ ਦਿਖਾਇਆ ਗਿਆ ਹੈ, ਜਿਸ 'ਚ ਉਹ ਤੱਬੂ ਅਤੇ ਕੇ. ਕੇ. ਮੇਨਨ ਦਾ ਨਿਕਾਹ ਕਰਵਾਉਂਦੇ ਦਿਖ ਰਹੇ ਹਨ। ਇਕ ਅੰਗਰੇਜੀ ਅਖਬਾਰ ਅਨੁਸਾਰ ਫਿਲਮ ਦੀ ਰਿਲੀਜ਼ਿੰਗ ਦੇ ਚਾਰ ਮਹੀਨਿਆਂ ਬਾਅਦ ਸ਼ਾਹ ਨੇ ਕਾਨੂੰਨੀ ਨੋਟਿਸ ਭੇਜ ਕੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਧੋਖੇ ਨਾਲ ਫਿਲਮ ਦਾ ਹਿੱਸਾ ਬਣਾਇਆ ਗਿਆ। ਸ਼ਾਹ ਨੇ ਕਿਹਾ, ''ਮੈਨੂੰ ਕਿਹਾ ਗਿਆ ਕਿ ਮੇਰੀ ਫੁਟੇਜ਼ ਦੀ ਵਰਤੋਂ ਸਿੱਖਿਆ ਦੇ ਉਦੇਸ਼ ਨਾਲ ਕੀਤੀ ਜਾਵੇਗੀ ਪਰ ਇਸ ਦੀ ਵਰਤੋਂ ਫਿਲਮ 'ਚ ਕੀਤੀ ਗਈ।'' ਸ਼੍ਰੀਨਗਰ ਦੀ ਇਕ ਮਸਜ਼ਿਦ ਦੇ ਇਮਾਮ ਸ਼ਾਹ ਨੇ ਕਿਹਾ ਕਿ ਇਸ ਕਾਰਨ ਉਨ੍ਹਾਂ ਦੀ ਨੌਕਰੀ ਚਲੀ ਗਈ ਹੈ। ਹੁਣ ਉਹ ਫਿਲਮ 'ਚ ਉਨ੍ਹਾਂ ਦਾ ਨੁਕਸਾਨ ਕਰਨ ਲਈ 50 ਲੁੱਖ ਰੁਪਏ ਜਾਂ ਇਕ ਰਾਸ਼ਟਰੀ ਅਖਬਾਰ 'ਚ ਮੁਆਫੀਨਾਮੇ ਦੀ ਮੰਗ ਕਰ ਰਹੇ ਹਨ। ਫਿਲਮ 'ਚ 'ਹੈਦਰ' 'ਚ ਸ਼ਾਹਿਦ ਕਪੂਰ ਤੇ ਸ਼ਰਧਾ ਕਪੂਰ ਨੇ ਭੂਮਿਕਾਵਾਂ ਅਦਾ ਕੀਤੀਆਂ ਹਨ।
ਅਕਸ਼ੇ ਨੂੰ ਪਸੰਦ ਹੈ ਨਵੇਂ ਕਲਾਕਾਰਾਂ ਨਾਲ ਕੰਮ ਕਰਨਾ
NEXT STORY