ਨਵੀਂ ਦਿੱਲੀ- ਬਾਲੀਵੁੱਡ ਦੇ ਖਿਡਾਰੀ ਅਕਸ਼ੇ ਕੁਮਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਨਵੇਂ ਕਲਾਕਾਰਾਂ ਨਾਲ ਕੰਮ ਕਰਨਾ ਪਸੰਦ ਹੈ। ਅਕਸ਼ੇ ਕੁਮਾਰ ਨੇ ਕਿਹਾ ਕਿ ਉਹ ਨਵੇਂ ਕਲਾਕਾਰਾਂ ਨਾਲ ਕੰਮ ਕਰਨਾ ਚਾਹੁੰਦੇ ਹਨ ਤੇ ਇਹੀ ਕਾਰਨ ਹੈ ਕਿ ਉਹ ਆਪਣੀ ਫਿਲਮ ਨਿਰਮਾਣ ਕੰਪਨੀ ਹਰੀਓਮ ਐਂਟਰਟੇਨਮੈਂਟ ਦੀਆਂ ਫਿਲਮਾਂ 'ਚ ਵੱਧ ਤੋਂ ਵੱਧ ਨਵੀਆਂ ਪ੍ਰਤਿਭਾਵਾਂ ਨੂੰ ਮੌਕਾ ਦਿੰਦੇ ਹਨ।
ਅਕਸ਼ੇ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੇ ਸਭ ਤੋਂ ਵੱਧ ਨਵੇਂ ਨਿਰਦੇਸ਼ਕਾਂ, ਅਭਿਨੇਤਾਵਾਂ ਤੇ ਅਭਿਨੇਤਰੀਆਂ ਨੂੰ ਆਪਣੇ ਬੈਨਰ ਦੀਆਂ ਫਿਲਮਾਂ 'ਚ ਮੌਕਾ ਦਿੱਤਾ ਹੈ। ਉਨ੍ਹ ਨੂੰ ਨਵੇਂ ਕਲਾਕਾਰਾਂ ਨਾਲ ਕੰਮ ਕਰਨਾ ਪਸੰਦ ਹੈ ਕਿਉਂਕਿ ਉਨ੍ਹਾਂ ਨੂੰ ਨਵੇਂ ਵਿਚਾਰ ਪਸੰਦ ਆਉਂਦੇ ਹਨ। ਅਕਸ਼ੇ ਨਵੇਂ ਨਿਰਦੇਸ਼ਕਾਂ ਨਾਲ ਕੰਮ ਕਰਨ ਤੋਂ ਘਬਰਾਉਂਦੇ ਨਹੀਂ ਹਨ। ਇਸ ਤੋਂ ਪਹਿਲਾਂ ਉਹ ਫਿਲਮ ਐਂਟਰਟੇਨਮੈਂਟ 'ਚ ਨਵੇਂ ਨਿਰਦੇਸ਼ਕ ਸਾਜਿਦ-ਫਰਹਾਦ ਤੇ ਖਿਡਾਰੀ 786 ਵਿਚ ਆਸ਼ੀਸ਼ ਆਰ. ਮੋਹਨ ਨਾਲ ਕੰਮ ਕਰ ਚੁੱਕੇ ਹਨ।
'ਤਾਰੇ ਜ਼ਮੀਨ ਪਰ' ਫਿਲਮ ਰਾਹੀਂ ਮਿਲੀ ਬਾਲੀਵੁੱਡ 'ਚ ਪਛਾਣ
NEXT STORY