ਮੁੰਬਈ- ਬਾਲੀਵੁੱਡ ਦੇ ਮੰਨੇ-ਪ੍ਰਮੰਨੇ ਅਭਿਨੇਤਾ ਅਰਜੁਨ ਰਾਮਪਾਲ ਦਾ ਕਹਿਣਾ ਹੈ ਕਿ ਰਾਸ਼ਟਰੀ ਪੁਰਸਕਾਰ ਹੀ ਅਜਿਹਾ ਪੁਰਸਕਾਰ ਹੈ, ਜਿਹੜਾ ਵਪਾਰਕ ਨਹੀਂ ਹੈ। ਅਰਜੁਨ ਰਾਮਪਾਲ ਦਾ ਮੰਨਣਾ ਹੈ ਕਿ ਸਾਰੇ ਸਮਾਰੋਹਾਂ ਦਾ ਉਦੇਸ਼ ਵਪਾਰ ਤੋਂ ਪ੍ਰੇਰਿਤ ਹੁੰਦਾ ਹੈ। ਇਨ੍ਹਾਂ ਵਿਚੋਂ ਸਿਰਫ ਰਾਸ਼ਟਰੀ ਪੁਰਸਕਾਰ ਹੀ ਅਜਿਹਾ ਹੈ, ਜਿਹੜਾ ਵਪਾਰਕ ਨਹੀਂ ਹੈ। ਫਿਲਮ ਰਾਕਆਨ ਲਈ ਸਰਵਸ੍ਰੇਸ਼ਠ ਸਹਾਇਕ ਅਭਿਨੇਤਾ ਦਾ ਰਾਸ਼ਟਰੀ ਪੁਰਸਕਾਰ ਹਾਸਲ ਕਰਨ ਵਾਲੇ ਅਰਜੁਨ ਰਾਮਪਾਲ ਨੇ ਕਿਹਾ ਕਿ ਉਹ ਸਮਝਦੇ ਹਨ ਕਿ ਸਾਰੇ ਸਮਾਰੋਹ ਵਪਾਰਕ ਉਦੇਸ਼ ਨਾਲ ਕਰਵਾਏ ਜਾਂਦੇ ਹਨ।
ਅਰਜੁਨ ਰਾਮਪਾਲ ਨੇ ਕਿਹਾ ਕਿ ਸਿਰਫ ਰਾਸ਼ਟਰੀ ਪੁਰਸਕਾਰ ਹੀ ਅਜਿਹਾ ਹੈ, ਜਿਸ ਦਾ ਉਦੇਸ਼ ਵਪਾਰਕ ਨਹੀਂ ਹੈ। ਇਹੀ ਇਕੋ ਇਕ ਅਜਿਹਾ ਸਮਾਰੋਹ ਹੈ, ਜਿਸ ਦਾ ਕੋਈ ਮਹੱਤਵ ਹੈ। ਉਨ੍ਹਾਂ ਨੂੰ ਨਹੀਂ ਲੱਗਦਾ ਕਿ ਉਹ ਫਿਲਮ ਇੰਡਸਟਰੀ 'ਚ ਬਾਹਰੀ ਵਿਅਕਤੀ ਹਨ। ਉਨ੍ਹਾਂ ਦੇ ਮਨ 'ਚ ਫਿਲਮ ਜਗਤ ਲਈ ਬਹੁਤ ਸਨਮਾਨ ਹੈ ਤੇ ਇਸ ਦੀ ਬਿਹਤਰੀ ਲਈ ਉਹ ਆਪਣੀ ਸਮਰੱਥਾ ਮੁਤਾਬਕ ਕੋਈ ਵੀ ਯੋਗਦਾਨ ਦੇਣਗੇ।
ਮਾਂ ਬਣਨ ਤੋਂ ਪਹਿਲਾਂ ਤੇ ਬਾਅਦ 'ਚ ਕਰਵਾਇਆ ਇਸ ਹਸੀਨਾ ਨੇ ਨਿਊਡ ਫੋਟੋਸ਼ੂਟ (ਦੇਖੋ ਤਸਵੀਰਾਂ)
NEXT STORY