ਨਵੀਂ ਦਿੱਲੀ- ਏ. ਆਈ. ਬੀ. ਨਾਕਆਊਟ ਵੀਡੀਓ ਨੇ ਚਾਰੇ ਪਾਸੇ ਧਮਾਲ ਮਚਾਇਆ ਹੋਇਆ ਹੈ। ਸਾਰੇ ਫਿਲਮੀ ਸਿਤਾਰਿਆਂ ਨਾਲ ਮਜ਼ਾਕ ਕਰਨ ਤੋਂ ਬਾਅਦ ਹੁਣ ਏ. ਆਈ. ਬੀ. ਨਾਕਆਊਟ 'ਚ ਰਣਵੀਰ ਸਿੰਘ, ਅਰਜੁਨ ਕਪੂਰ ਤੇ ਕਰਨ ਜੌਹਰ ਆਏ ਹਨ। ਇਹ ਵੀਡੀਓ ਜ਼ਬਰਦਸਤ ਢੰਗ ਨਾਲ ਕਾਮੇਡੀ ਭਰਪੂਰ ਹੋਣ ਦੇ ਨਾਲ-ਨਾਲ ਐਡਲਟ ਵੀ ਹੈ। ਇਹ ਵੀਡੀਓ ਵੀ ਕਾਫੀ ਵਾਇਰਲ ਹੋ ਰਹੀ ਹੈ। ਇਹ ਸ਼ੋਅ ਇਸ ਹੱਦ ਤਕ ਖੁੱਲ੍ਹੇਪਣ ਵਿਚ ਬਣ ਗਿਆ ਹੈ ਕਿ ਇਸ ਦੇ ਮੇਕਰ ਨੂੰ ਇੰਨਰਨੈੱਟ 'ਤੇ ਇਸ ਨੂੰ ਪੋਸਟ ਕਰਨ ਤੋਂ ਪਹਿਲਾਂ ਐਡਿਟ ਕਰਨਾ ਪਿਆ।
ਇਹ ਸ਼ੋਅ ਦਸੰਬਰ 'ਚ ਬਣਿਆ, ਜਿਥੇ ਗੁੰਡੇ ਦੇ ਸਿਤਾਰਿਆਂ ਨੇ ਕਰਨ ਜੌਹਰ ਨਾਲ ਲਾਈਵ ਦਰਸ਼ਕਾਂ ਦੇ ਸਾਹਮਣੇ ਜਾ ਕੇ ਆਪਣੀ ਬੇਇੱਜ਼ਤੀ ਕਰਵਾਈ। ਦਰਸ਼ਕਾਂ 'ਚ ਰਣਵੀਰ ਦੀ ਗਰਲਫਰੈਂਡ ਦੀਪਿਕਾ ਪਾਦੁਕੋਣ ਤੇ ਅਰਜੁਨ ਕਪੂਰ ਦੀ ਵਧੀਆ ਦੋਸਤ ਸੋਨਾਕਸ਼ੀ ਸਿਨ੍ਹਾ ਦੇ ਨਾਲ-ਨਾਲ ਆਲੀਆ ਭੱਟ ਤੇ ਕਈ ਬਾਲੀਵੁੱਡ ਚਿਹਰੇ ਮੌਜੂਦ ਸਨ।
ਇਨ੍ਹਾਂ ਦੋਵਾਂ ਅਭਿਨੇਤਾਵਾਂ ਨੇ ਦਰਸ਼ਕਾਂ ਨੂੰ ਆਪਸ 'ਚ ਵੰਡ ਕੇ ਸਟੈਂਡ-ਅਪ ਕਾਮੇਡੀਅਨ ਤਨਮਯੇ ਭੱਟ, ਰੋਹਨ ਜੋਸ਼ੀ, ਜੀ ਖੰਬਾ ਤੇ ਆਸ਼ੀਸ਼ ਸ਼ਾਕਿਆ ਕੋਲੋਂ ਆਪਣੀ ਬੇਇੱਜ਼ਤੀ ਕਰਵਾਈ। ਇਹ ਮੌਕਾ ਦੀਪਿਕਾ ਤੇ ਸੋਨਾਕਸ਼ੀ ਲਈ ਵੀ ਸ਼ਾਨਦਾਰ ਰਿਹਾ ਸੀ। ਜਦੋਂ ਉਹ ਹੱਸਦੇ-ਹੱਸਦੇ ਲੋਟ-ਪੋਟ ਹੋ ਰਹੀਆਂ ਸਨ।
ਮੋਟੀ ਹੋਣ ਦੇ ਬਾਵਜੂਦ ਵੀ ਬੋਲਡ ਲੱਗਦੀ ਹੈ ਇਹ ਹਸੀਨਾ (ਦੇਖੋ ਤਸਵੀਰਾਂ)
NEXT STORY