ਮੁੰਬਈ- ਬਾਲੀਵੁੱਡ ਦੇ ਹਾਟੈਸਟ ਕੱਪਲ ਰਣਬੀਰ ਕਪੂਰ ਤੇ ਕੈਟਰੀਨਾ ਕੈਫ ਦਾ ਇਕ-ਦੂਜੇ ਨਾਲ ਮਿਲਣਾ ਬੰਦ ਹੋ ਗਿਆ ਹੈ। ਉੱਡਦੀ-ਉੱਡਦੀ ਖਬਰ ਆਈ ਹੈ ਕਿ ਦੋਵਾਂ ਦੇ ਮਿਲਣ 'ਤੇ ਪਾਬੰਦੀ ਲੱਗ ਗਈ ਹੈ ਤੇ ਇਹ ਪਾਬੰਦੀ ਰਣਬੀਰ ਦੀ ਮਾਂ ਨੀਤੂ ਸਿੰਘ ਨੇ ਨਹੀਂ, ਸਗੋਂ ਫਿਤੂਰ ਦੇ ਨਿਰਦੇਸ਼ਖ ਅਭਿਸ਼ੇਕ ਕਪੂਰ ਨੇ ਲਗਾਈ ਹੈ।
ਨਿਰਦੇਸ਼ਕ ਅਭਿਸੇਕ ਕਪੂਰ ਦਾ ਕਹਿਣਾ ਹੈ ਕਿ ਅਜਿਹੇ 'ਚ ਫਿਲਮ ਦੀ ਸ਼ੂਟਿੰਗ 'ਚ ਕੋਈ ਰੁਕਾਵਟ ਆ ਸਕਦੀ ਹੈ। ਸੂਤਰਾਂ ਮੁਤਾਬਕ ਫਿਲਮ ਫਿਤੂਰ ਦੇ ਨਿਰਦੇਸ਼ਕ ਅਭਿਸ਼ੇਕ ਨੇ ਫਿਲਮ ਦੇ ਪੂਰੇ ਕਰਿਊ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਕੰਮ 'ਤੇ ਧਿਆਨ ਲਗਾਉਣ ਤੇ ਰਣਬੀਰ ਨੂੰ ਬੇਨਤੀ ਕੀਤੀ ਹੈ ਕਿ ਉਹ ਫਿਲਮ ਦੇ ਸੈੱਟ 'ਤੇ ਕੈਟਰੀਨਾ ਨੂੰ ਨਾ ਮਿਲਣ। ਇਨ੍ਹੀਂ ਦਿਨੀਂ ਕਸ਼ਮੀਰ 'ਚ ਫਿਲਮ ਦਾ ਪਹਿਲਾ ਪਾਰਟ ਸ਼ੁਰੂ ਕਰ ਲਿਆ ਗਿਆ ਹੈ, ਜਿਸ 'ਚ ਆਦਿੱਤਿਆ ਰਾਏ ਕਪੂਰ ਤੇ ਰੇਖਾ ਨੇ ਵੀ ਕੰਮ ਕੀਤਾ ਹੈ।
ਦੇਖੋ ਟੀ. ਵੀ. ਅਭਿਨੇਤਰੀ ਰਾਸ਼ੀ ਦੇ ਵਿਆਹ ਦੀਆਂ ਖਾਸ ਤਸਵੀਰਾਂ
NEXT STORY