ਮੁੰਬਈ- ਬਾਲੀਵੁੱਡ ਦੇ ਕਿੰਗ ਖਾਨ ਸ਼ਾਹਰੁਖ ਖਾਨ ਦੀ ਫਿਲਮ 'ਚ ਰਣਵੀਰ ਸਿੰਘ ਕੈਮੀਓ ਕਰਦੇ ਨਜ਼ਰ ਆ ਸਕਦੇ ਹਨ। ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਮਨੀਸ਼ ਸ਼ਰਮਾ ਸ਼ਾਹਰੁਖ ਖਾਨ ਨੂੰ ਲੈ ਕੇ ਫਿਲਮ 'ਫੈਨ' ਬਣਾਉਣ ਜਾ ਰਹੇ ਹਨ। ਇਸ ਫਿਲਮ 'ਚ ਸ਼ਾਹਰੁਖ ਦੀ ਦੋਹਰੀ ਭੂਮਿਕਾ ਹੈ। ਸ਼ਾਹਰੁਖ ਫਿਲਮ 'ਫੈਨ' ਦੀ ਸ਼ੂਟਿੰਗ ਜਲਦੀ ਹੀ ਖਤਮ ਕਰਨ ਦੀ ਯੋਜਨਾ ਬਣਾ ਰਹੇ ਹਨ। ਇਹ ਫਿਲਮ ਇਸ ਸਾਲ ਆਜ਼ਾਦੀ ਦਿਵਸ ਦੇ ਮੌਕੇ 'ਤੇ ਰਿਲੀਜ਼ ਹੋਵੇਗੀ। ਸ਼ਾਹਰੁਖ ਨੇ ਕਿਹਾ, ''ਫਿਲਮ ਦੀ ਅੱਧੀ ਸ਼ੂਟਿੰਗ ਹੋ ਚੁੱਕੀ ਹੈ ਜਦੋਂ ਕਿ 30-35 ਦਿਨਾਂ ਦੀ ਸ਼ੂਟਿੰਗ ਅਜੇ ਬਾਕੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਫਰਵਰੀ ਤੱਕ ਫਿਲਮ ਦੀ ਸ਼ੂਟਿੰਗ ਪੂਰੀ ਹੋ ਜਾਵੇਗੀ। ਫਿਲਮ ਦੇ ਕੁਝ ਮੁਸ਼ਕਿਲ ਸੀਨਜ਼ ਹਨ ਜੋ ਅਜੇ ਸ਼ੂਟ ਕਰਨੇ ਹਨ। ਇਕ ਵਾਰੀ ਇਹ ਫਿਲਮ ਖਤਮ ਜਾਵੇ ਤਾਂ ਇਸ ਤੋਂ ਬਾਅਦ ਮੈਂ ਦੂਜੀ ਫਿਲਮ ਦੀ ਸ਼ੁਰੂਆਤ ਕਰਾਂਗਾ।'' ਇਕ ਪਾਸੇ ਜਿੱਥੇ ਸ਼ਾਹਰੁਖ 'ਫੈਨ' ਦੀ ਸ਼ੂਟਿੰਗ 'ਚ ਰੁੱਝੇ ਹਨ, ਦੂਜੇ ਪਾਸੇ ਰਣਵੀਰ ਸਿੰਘ ਸੈੱਟ 'ਤੇ ਆਉਂਦੇ ਹਨ। ਹਾਲਾਂਕਿ ਕਿ ਰਣਵੀਰ ਨੇ ਸ਼ਾਹਰੁਖ ਖਾਨ ਨਾਲ ਕੋਈ ਮੁਲਾਕਾਤ ਨਹੀਂ ਕੀਤੀ ਹੈ ਸਗੋਂ ਉਹ ਸਿੱਧੇ ਨਿਰਦੇਸ਼ਕ ਮਨੀਸ਼ ਸ਼ਰਮਾ ਦੇ ਕੋਲ ਪਹੁੰਚੇ। ਮਨੀਸ਼ ਸ਼ਰਮਾ ਨਾਲ ਰਣਵੀਰ ਦੀ ਕਾਫੀ ਦੇਰ ਤੱਕ ਕਿਸੇ ਗੱਲ 'ਤੇ ਚਰਚਾ ਹੋਈ।
ਸੁਭਾਸ਼ ਘਈ ਦੇ ਫਿਲਮ ਸਕੂਲ ਆਉਣਗੇ ਭੰਸਾਲੀ
NEXT STORY