ਮੁੰਬਈ- ਬਾਲੀਵੁੱਡ ਦੇ ਮਸ਼ਹੂਰ ਫਿਲਮਕਾਰ ਸੰਜੇ ਲੀਲਾ ਭੰਸਾਲੀ ਅਤੇ ਅਭਿਨੇਤਰੀ ਵਿਦਿਆ ਬਾਲਨ ਨਿਰਮਾਤਾ-ਨਿਰਦੇਸ਼ਕ ਸੁਭਾਸ਼ ਘਈ ਦੇ ਫਿਲਮ ਸਕੂਲ ਵਿਸਲਿੰਗ ਵੁਡਸ ਇੰਟਰਨੈਸ਼ਨਲ ਦਾ ਦੌਰਾ ਕਰਨ ਜਾ ਰਹੇ ਹਨ। ਸੁਭਾਸ਼ ਘਈ ਨੇ ਟਵਿੱਟਰ 'ਤੇ ਲਿਖਿਆ, ''ਵਿਦਿਆ ਬਾਲਨ 30 ਜਨਵਰੀ ਨੂੰ ਦੁਪਹਿਰ ਸਾਢੇ ਤਿੰਨ ਵਜੇ ਵਿਸਲਿੰਗ ਵੁਡਸ ਫਿਲਮ ਸਿਟੀ 'ਚ 5ਵੇਂ ਵੇਦਾ ਦਾ ਉਦਘਾਟਨ ਕਰੇਗੀ। 5ਵਾਂ ਵੇਦਾ ਇਕ ਸੰਸਕ੍ਰਿਤਿਕ ਕੇਂਦਰ ਹੈ।'' ਘਈ ਨੇ ਲਿਖਿਆ, ''ਸੰਜੇ ਲੀਲਾ ਭੰਸਾਲੀ ਵਿਸਲਿੰਗ ਵੁਡਸ 30 ਜਨਵਰੀ ਨੂੰ ਰਾਮਲੀਲਾ ਫਿਲਮ ਦੀ ਸਕ੍ਰੀਨਿੰਗ ਨਾਲ ਪਹਿਲੀ ਵਾਰੀ ਮਾਸਟਰ ਕਲਾਸ ਨਾਲ 5ਵੇਂ ਵੇਦਾ ਦਾ ਉਦਘਾਟਨ ਕਰ ਰਹੇ ਹਨ। ਗਾਇਕ ਸੁਖਵਿੰਦਰ ਸਿੰਘ 30 ਜਨਵਰੀ ਨੂੰ ਵਿਸਲਿੰਗ ਵੁਡਸ 'ਚ 5ਵੇਂ ਵੇਦਾ 'ਚ ਸ਼ਾਸਤਰੀ ਗਾਇਨ ਦੀ ਪੇਸ਼ਕਾਰੀ ਦੇ ਰਹੇ ਹਨ। ਉਹ ਮਸ਼ਹੂਰ ਭਾਰਤੀ ਸੰਗੀਤ ਨਾਲ ਸ਼ਾਸਤਰੀ ਗਾਇਨ ਦੇ ਸੰਬੰਧ ਬਾਰੇ ਵੀ ਗੱਲ ਕਰਨਗੇ।''
OMG : ਰਣਬੀਰ-ਕੈਟਰੀਨਾ ਦੇ ਮਿਲਣ 'ਤੇ ਲੱਗੀ ਪਾਬੰਦੀ
NEXT STORY