ਨਵੀਂ ਦਿੱਲੀ- ਮਹਾਨਾਇਕ ਅਮਿਤਾਭ ਬੱਚਨ ਕਈ ਫਿਲਮਾਂ 'ਚ ਵਿਦਿਆਰਥੀ ਦੇ ਰੂਪ 'ਚ ਰੋਮਾਂਸ ਕਰਦੇ ਦਿਖੇ ਹਨ। ਅਸਲ ਜ਼ਿੰਦਗੀ 'ਚ ਵੀ ਰੋਮਾਂਸ ਨਾਲ ਉਨ੍ਹਾਂ ਦੀ ਪਛਾਣ ਉਦੋਂ ਹੋਈ, ਜਦੋਂ ਉਹ ਵਿਦਿਆਰਥੀ ਸਨ। ਇਕ ਬਿਆਨ 'ਚ ਕਿਹਾ ਗਿਆ ਹੈ ਕਿ ਅਭਿਨੇਤਰੀ ਕੋਇਲ ਪੁਰੀ ਦੇ ਪ੍ਰਸਿੱਧ ਟੀ. ਵੀ. ਟਾਕ ਸ਼ੋਅ ਕਾਊਚਿੰਗ ਵਿਦ ਕੋਇਲ 'ਚ ਇਕ ਇੰਟਰਵਿਊ ਦੌਰਾਨ ਅਮਿਤਾਭ ਨੇ ਸਕੂਲ ਦੇ ਦਿਨਾਂ ਦੇ ਆਪਣੇ ਰੋਮਾਂਸ ਤੇ ਹੋਰਨਾਂ ਚੀਜ਼ਾਂ 'ਤੇ ਖੁੱਲ੍ਹ ਕੇ ਗੱਲ ਕੀਤੀ।
ਕੋਇਲ ਦੇ ਇਹ ਪੁੱਛੇ ਜਾਣ 'ਤੇ ਕਿ ਤੁਸੀਂ 'ਕਭੀ ਕਭੀ', 'ਸੰਯੋਗ' ਤੇ 'ਪਾ' 'ਚ ਵਿਦਿਆਰਥੀ ਦੀ ਭੂਮਿਕਾ ਨਿਭਾਈ ਤੇ ਤੁਹਾਡਾ ਪੜ੍ਹਾਈ ਵਿਚ ਘੱਟ ਤੇ ਰੋਮਾਂਸ ਨਾਲ ਜ਼ਿਆਦਾ ਤਾਅਲੁੱਕ ਰਿਹਾ। ਕੀ ਅਸਲ ਜ਼ਿੰਦਗੀ 'ਚ ਵੀ ਜਦੋਂ ਉਹ ਵਿਦਿਆਰਥੀ ਸਨ ਤਾਂ ਰੋਮਾਂਸ ਕਰਦੇ ਸਨ? ਜਵਾਬ 'ਚ ਅਮਿਤਾਭ ਨੇ ਕਿਹਾ ਕਿ ਤੁਸੀਂ ਕਾਲਜ 'ਚ ਜਵਾਨ ਤੇ ਵਧੀਆ ਹੁੰਦੇ ਹੋ। ਰੋਮਾਂਸ ਸ਼ੇਰਵੁਡ ਸਕੂਲ ਵਿਚ ਹੋਇਆ ਸੀ। ਉਨ੍ਹਾਂ ਦੇ ਸਕੂਲ ਦੇ ਨਾਲ ਇਕ ਸਿਸਟਰ ਸਕੂਲ ਸੀ। ਜਿਸ ਦਾ ਨਾਂ ਆਲ ਸੇਂਟਸ ਸੀ। ਉਨ੍ਹਾਂ ਦੀ ਮੇਨ ਬਿਲਡਿੰਗ ਉੱਪਰ ਸੀ, ਜਿਥੇ ਸਾਰੀਆਂ ਕਲਾਸਾਂ ਸਨ ਤੇ ਉਹ ਖੇਡਣ ਲਈ ਮੈਦਾਨ 'ਚ ਜਾਂਦੇ ਸਨ, ਜਿਹੜਾ ਪਹਾੜੀ ਤੋਂ ਹੇਠਾਂ ਸੀ।
ਇਹੀ ਨਹੀਂ ਉਹ ਪਹਾੜੀਆਂ 'ਤੇ ਚੜ੍ਹਦੇ ਤੇ ਦਿ ਵਾਲ ਤਕ ਜਾਂਦੇ। ਉਨ੍ਹਾਂ ਦੇ ਸਕੂਲ ਵਿਚਾਲੇ ਇਕ ਵੱਡੀ ਸਾਰੀ ਕੰਧ ਹੁੰਦੀ ਸੀ, ਜਿਹੜੀ ਲੜਕੀਆਂ ਨੂੰ ਉਨ੍ਹਾਂ 'ਤੇ ਨਜ਼ਰ ਰੱਖਣ ਵਾਲੇ ਉਨ੍ਹਾਂ ਵਰਗੇ ਲੜਕਿਆਂ ਤੋਂ ਬਚਾਉਂਦੀ ਸੀ। ਸਾਡੇ ਵਿਚਾਲੇ ਹਮੇਸ਼ਾ ਅਜਿਹੀਆਂ ਗੱਲਾਂ ਹੁੰਦੀਆਂ ਸਨ ਕਿ ਤੁਸੀਂ ਕਦੇ ਕੰਧ ਤਕ ਗਏ ਤੇ ਉਥੇ ਜਾ ਕੇ ਉਹ ਇਹ ਕਹਿੰਦੇ ਸਨ ਕਿ ਫਲਾਣੀ ਲੜਕੀ ਨੂੰ ਬੁਲਾ ਦਿਓ।
ਸ਼ਾਹਰੁਖ ਦੀ ਫਿਲਮ 'ਚ ਰਣਵੀਰ ਕਰਨਗੇ ਕੈਮੀਓ
NEXT STORY