ਨਵੀਂ ਦਿੱਲੀ- ਮਸ਼ਹੂਰ ਗਾਇਕ ਅਤੇ ਮਿਊਜ਼ਿਕ ਕੰਪੋਜ਼ਰ ਸ਼ੇਖਰ ਸੇਨ ਨੂੰ ਸੰਗੀਤ ਨਾਟਕ ਅਕਾਦਮੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਸੱਭਿਆਚਾਰ ਮੰਤਰਾਲੇ ਦੇ ਇਕ ਹੁਕਮ ਅਨੁਸਾਰ ਸ਼ੇਖਰ ਸੇਨ ਤੁਰੰਤ ਪ੍ਰਭਾਵ ਨਾਲ 5 ਸਾਲ ਲਈ ਸੰਗੀਤ ਅਕਾਦਮੀ ਦੇ ਚੇਅਰਮੈਨ ਨਿਯੁਕਤ ਕੀਤੇ ਗਏ ਹਨ। ਪਦਮ ਸ਼੍ਰੀ ਪੁਰਸਕਾਰ ਸਮੇਤ ਕਈ ਪੁਰਸਕਾਰਾਂ ਨਾਲ ਸਨਮਾਨਤ ਸ਼ੇਖਰ ਸੇਨ ਤੁਲਸੀ, ਕਬੀਰ, ਵਿਵੇਕਾਨੰਦ ਸਾਹਬ ਅਤੇ ਸੂਰਦਾਸ ਵਰਗੇ ਆਪਣੇ ਮੋਨੋਐਕਟ ਮਿਊਜ਼ਿਕ ਪਲੇ ਲਈ ਮਸ਼ਹੂਰ ਹਨ।
ਹਾਲੀਵੁੱਡ ਫਿਲਮ 'ਫੈਨਟੈਸਟਿਕ 4' 2015 ਦਾ ਟੀਜ਼ਰ ਹੋਇਆ ਰਿਲੀਜ਼
NEXT STORY