ਨਵੀਂ ਦਿੱਲੀ- ਬਿੱਗ ਬੌਸ 8 ਦੀ ਨਵੀਂ ਹੋਸਟ ਫਰਾਹ ਖਾਨ ਨੇ ਸਲਮਾਨ ਖਾਨ ਦੀ ਤਾਰੀਫ ਕੁਝ ਇਸ ਅੰਦਾਜ਼ 'ਚ ਕੀਤੀ ਕਿ ਲੋਕਾਂ ਨੂੰ ਹੈਰਾਨੀ ਹੋ ਜਾਵੇ। ਫਰਾਹ ਦਾ ਕਹਿਣਾ ਹੈ ਕਿ ਜੇਕਰ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਵੀ ਇਸ ਸ਼ੋਅ ਦਾ ਹੋਸਟ ਬਣਾ ਦਿੱਤਾ ਜਾਵੇ ਤਾਂ ਉਨ੍ਹਾਂ ਦੀ ਤੁਲਣਾ ਵੀ ਸਲਮਾਨ ਖਾਨ ਨਾਲ ਹੋਵੇਗੀ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਬਿੱਗ ਬੌਸ ਸ਼ੋਅ ਨੂੰ ਸਲਮਾਨ ਖਾਨ ਹੋਸਟ ਕਰ ਰਹੇ ਸਨ ਪਰ ਸਮੇਂ ਦੀ ਘਾਟ ਦੇ ਚਲਦਿਆਂ ਤੇ ਸ਼ੋਅ ਨੂੰ ਇਕ ਮਹੀਨੇ ਵਧਾਏ ਜਾਣ ਤੋਂ ਨਾਖੁਸ਼ ਸਲਮਾਨ ਨੇ ਸ਼ੋਅ ਨੂੰ ਛੱਡ ਦਿੱਤਾ ਸੀ। ਜਿਸ ਤੋਂ ਬਾਅਦ ਫਰਾਹ ਖਾਨ ਨੇ ਸ਼ੋਅ ਦੀ ਕਮਾਨ ਸੰਭਾਲੀ ਹੈ।
ਫਰਾਹ ਨੂੰ ਇਸ ਸ਼ੋਅ ਦੀ ਹੋਸਟ ਲਈ ਉਨਾ ਵਧੀਆ ਰਿਸਪਾਂਸ ਨਹੀਂ ਮਿਲ ਰਿਹਾ ਹੈ। ਜ਼ਾਹਿਰ ਹੈ ਕਿ ਸਲਮਾਨ ਦੀ ਜਗ੍ਹਾ ਲੈਣ ਕਾਰਨ ਉਸ ਦੀ ਸਲਮਾਨ ਨਾਲ ਤੁਲਣਾ ਹੋਣੀ ਹੀ ਸੀ। ਇਸੇ ਤੁਲਣਾ 'ਤੇ ਫਰਾਹ ਨੇ ਕਿਹਾ ਕਿ ਉਸ 'ਤੇ ਕਿਸੇ ਤਰ੍ਹਾਂ ਦਾ ਦਬਾਅ ਨਹੀਂ ਹੈ। ਇਸ ਦੇ ਕਈ ਕਾਰਨ ਹਨ। ਉਹ ਸਲਮਾਨ ਨਾਲ ਕੋਈ ਮੁਕਾਬਲਾ ਨਹੀਂ ਕਰ ਸਕਦੀ।
ਐਵਾਰਡ ਫੰਕਸ਼ਨ ਦੌਰਾਨ ਗਲੈਮਰਸ ਲੁੱਕ 'ਚ ਨਜ਼ਰ ਆਈ ਸਾਬਕਾ 'ਮਿਸ ਯੂਨੀਵਰਸ ਇੰਡੀਆ' (ਦੇਖੋ ਤਸਵੀਰਾਂ)
NEXT STORY