ਮੁੰਬਈ- ਹਾਲ ਹੀ 'ਚ ਇਕ ਐਵਾਰਡ ਫੰਕਸ਼ਨ ਦੌਰਾਨ ਸਾਬਕਾ ਮਿਸ ਯੂਨੀਵਰਸ ਇੰਡੀਆ ਉਰਵਸ਼ੀ ਰੌਤੇਲਾ ਗਲੈਮਰਸ ਲੁੱਕ 'ਚ ਨਜ਼ਰ ਆਈ। ਬਾਲੀਵੁੱਡ ਅਭਿਨੇਤਰੀ ਅਤੇ ਮਾਡਲ ਰਹੀ ਉਰਵਸ਼ੀ ਰੌਤੇਲਾ ਬੁੱਧਵਾਰ ਨੂੰ 'ਟੌਪ ਗੀਅਰ ਐਵਾਰਡਸ' 'ਚ ਸ਼ਾਮਲ ਹੋਈ। ਉਸ ਦੇ ਨਾਲ ਇਸ ਮੌਕੇ 'ਤੇ ਦੂਜੇ ਸੈਲੇਬਸ ਵੀ ਮੌਜੂਦ ਸਨ। ਇਸ ਐਵਾਰਡ ਫੰਕਸ਼ਨ 'ਚ ਉਰਵਸ਼ੀ ਗਲੈਮਰਸ ਲੁੱਕ 'ਚ ਨਜ਼ਰ ਆਈ। ਉਸ ਨੇ ਕਾਲੇ ਅਤੇ ਸਿਲਵਰ ਰੰਗ ਦੀ ਸ਼ਾਰਟ ਡਰੈੱਸ ਪਹਿਨੀ ਹੋਈ ਸੀ। ਉਸ ਦੀ ਲੁੱਕ ਨੂੰ ਬੁੱਲ੍ਹਾਂ 'ਤੇ ਲਗਾਈ ਹੋਈ ਗੁਲਾਬੀ ਰੰਗ ਦੀ ਲਿਪਸਟਿਕ ਹੋਰ ਵੀ ਚਾਰ ਚੰਨ ਲਗਾ ਰਹੀ ਸੀ। ਇਸ ਈਵੈਂਟ ਦੌਰਾਨ ਉਸ ਨੇ ਬਾਈਕ ਅਤੇ ਕਾਰ ਨਾਲ ਕਈ ਹੌਟ ਪੋਜ਼ ਵੀ ਦਿੱਤੇ। ਉਰਵਸ਼ੀ ਨੇ ਫਿਲਮ 'ਸਿੰਘ ਸਾਹਿਬ ਦਿ ਗ੍ਰੇਟ' ਨਾਲ ਡੈਬਿਊ ਕੀਤਾ ਸੀ। ਉਸ ਨੂੰ ਸਭ ਤੋਂ ਵੱਧ ਪਛਾਣ ਸਾਲ 2012 'ਚ ਮਿਸ ਇੰਡੀਆ ਦਾ ਖਿਤਾਬ ਜਿੱਤਣ ਨਾਲ ਮਿਲੀ ਸੀ। ਜ਼ਿਕਰਯੋਗ ਹੈ ਕਿ ਉਰਵਸ਼ੀ ਪਾਲੀਵੁੱਡ ਦੇ ਮਸ਼ਹੂਰ ਰੈਪਰ ਅਤੇ ਗਾਇਕ ਯੋ-ਯੋ ਹਨੀ ਸਿੰਘ ਨਾਲ 'ਲਵ ਡੋਜ਼' ਗਾਣੇ 'ਚ ਵੀ ਕੰਮ ਕਰ ਚੁੱਕੀ ਹੈ।
ਤਸਵੀਰਾਂ 'ਚ ਦੇਖੋ ਸਪਨਾ ਪੱਬੀ ਦਾ ਹੌਟ ਲੁੱਕ
NEXT STORY