ਘਰ ਬਣਾਉਂਦੇ ਸਮੇਂ ਹਰ ਕਿਸੇ ਦੀ ਸੋਚ ਹੁੰਦੀ ਹੈ ਕਿ ਇਸ ਨੂੰ ਮਹਿੰਗੀ ਡੈਕੋਰੇਟਿਵ ਅਕਸੈਸਰੀਜ਼ ਨਾਲ ਸਜਾਇਆ ਜਾਵੇ। ਜਦੋਂਕਿ ਸੱਚਾਈ ਇਹ ਹੈ ਕਿ ਬਿਲਕੁਲ ਥੋੜ੍ਹੇ ਜਿਹੇ ਪੈਸਿਆਂ 'ਚ ਵੀ ਅਸੀਂ ਆਪਣੇ ਘਰ ਨੂੰ ਇਕ ਨਵੀਂ ਦਿਖ ਦੇ ਸਕਦੇ ਹਾਂ।
ਫਰਨੀਚਰ ਅਤੇ ਲਾਈਟ ਸੈਟਿੰਗ
ਫਰਨੀਚਰ, ਅਕਸੈਸਰੀਜ਼ ਅਤੇ ਲਾਈਟਿੰਗ ਦੀ ਥਾਂ 'ਚ ਬਦਲਾਅ ਲਿਆ ਕੇ ਨਵਾਂਪਨ ਲਿਆਂਦਾ ਜਾ ਸਕਦਾ ਹੈ, ਉਹ ਵੀ ਬਿਨਾਂ ਕੋਈ ਖਰਚ ਕੀਤੇ। ਤੁਸੀਂ ਡਰਾਇੰਗ ਰੂਮ, ਲਿਵਿੰਗ ਰੂਮ ਅਤੇ ਬੈੱਡਰੂਮ ਦੀ ਡੈਕੋਰੇਟਿਵ ਆਈਟਮਸ ਦੀ ਕਮਰਿਆਂ 'ਚ ਅਦਲਾ-ਬਦਲੀ ਕਰ ਸਕਦੇ ਹੋ। ਫਰਨੀਚਰ ਅਤੇ ਲਾਈਟਿੰਗ ਨਾਲ ਵੀ ਘਰ ਨੂੰ ਖੂਬਸੂਰਤ ਬਣਾਇਆ ਜਾ ਸਕਦਾ ਹੈ। ਫਰਨੀਚਰ ਨੂੰ ਕਮਰਿਆਂ 'ਚ ਸਹੀ ਤਰੀਕੇ ਨਾਲ ਸੈੱਟ ਕਰੋ ਭਾਵ ਗੋਲਾਈ 'ਚ ਫਰਨੀਚਰ ਲਗਾ ਰਹੇ ਹੋ ਤਾਂ ਛੋਟੀ ਗੋਲ ਟੇਬਲ ਸੈਂਟਰ 'ਚ ਰੱਖੋ। ਜੇਕਰ ਸਕੇਅਰ ਸ਼ੇਪ 'ਚ ਫਰਨੀਚਰ ਸੈੱਟ ਕਰ ਰਹੇ ਹੋ ਤਾਂ ਸੈਂਟਰ ਟੇਬਲ ਵੀ ਸਕੇਅਰ ਸ਼ੇਪ 'ਚ ਹੋਣਾ ਚਾਹੀਦਾ। ਖਾਲੀ ਕੋਨਿਆਂ 'ਚ ਦੋ ਛੋਟੇ-ਛੋਟੇ ਸਾਈਡ ਟੇਬਲ ਲਗਾ ਕੇ ਉਨ੍ਹਾਂ 'ਤੇ ਕੋਈ ਮੂਰਤੀ, ਫੁੱਲਦਾਨ ਜਾਂ ਲੈਂਪ ਰੱਖੋ, ਜਿਸ ਕਾਰਨਰ ਨੂੰ ਹਾਈ ਲਾਈਟ ਕਰਨਾ ਹੋਵੇ, ਉਥੇ ਤੇਜ਼ ਰੋਸ਼ਨੀ ਦਾ ਪ੍ਰਬੰਧ ਕਰੋ।
ਪੂਜਾ-ਰੂਮ ਨੂੰ ਬਣਾਓ ਖਾਸ
ਪੂਜਾ-ਰੂਮ ਦੀਆਂ ਦੀਵਾਰਾਂ ਨੂੰ ਵੱਖ-ਵੱਖ ਸ਼ੇਪ ਵਾਲੇ ਛੋਟੇ-ਛੋਟੇ ਸ਼ੀਸ਼ਿਆਂ ਨਾਲ ਸਜਾਓ। ਜਦੋਂ ਤੁਸੀਂ ਉਥੇ ਬਲਬ ਜਗਾਓਗੇ ਤਾਂ ਦੀਵਾਰਾਂ 'ਤੇ ਜਿਹੜੀਆਂ ਕਲਾਕ੍ਰਿਤੀਆਂ ਬਣਨਗੀਆਂ, ਉਨ੍ਹਾਂ ਨੂੰ ਦੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ। ਘਰ 'ਚ ਬਣੇ ਮੰਦਰ ਦੇ ਬਾਹਰ ਇਕ ਛੋਟੀ ਘੰਟੀ ਜ਼ਰੂਰ ਲਗਾਓ ਕਿਉਂਕਿ ਸੁੰਦਰ ਦੇ ਨਾਲ-ਨਾਲ ਇਸ ਨੂੰ ਵਜਾਉਣ 'ਤੇ ਸਕਾਰਾਤਮਕਤਾ ਦਾ ਅਹਿਸਾਸ ਹੁੰਦਾ ਹੈ। ਤੁਸੀਂ ਚਾਹੋ ਤਾਂ ਮੰਦਰ 'ਚ ਰੱਖੀਆਂ ਮੂਰਤੀਆਂ ਨੂੰ ਨਵੇਂ ਢੰਗ ਨਾਲ ਪੇਂਟ ਕਰ ਸਕਦੇ ਹੋ। ਕਈ ਵਾਰ ਕੁਝ ਕੈਲੰਡਰ ਕਟ-ਫਟ ਜਾਂਦੇ ਹਨ ਤਾਂ ਉਨ੍ਹਾਂ ਨੂੰ ਸੁੱਟਣ ਦੀ ਬਜਾਏ ਭਗਵਾਨ ਦੀਆਂ ਫੋਟੋਆਂ ਨੂੰ ਸ਼ੇਪ 'ਚ ਕੱਟੋ ਅਤੇ ਮੰਦਰ ਦੀ ਦੀਵਾਰ ਜਾਂ ਦਰਵਾਜ਼ੇ 'ਤੇ ਚਿਪਕਾਓ।
ਕਮਰੇ ਛੋਟੇ ਹੋਣ ਤਾਂ
ਜੇਕਰ ਕੋਈ ਕਮਰਾ ਘੱਟ ਸਪੇਸ ਵਾਲਾ ਹੋਵੇ ਤਾਂ ਉਥੇ ਡੈਕੋਰ ਆਈਟਮਸ ਦਾ ਢੇਰ ਨਾ ਲਗਾਓ, ਇਕ ਜਾਂ ਦੋ ਸ਼ੋਅ-ਪੀਸ ਹੀ ਰੱਖੋ। ਕਮਰੇ ਦੀ ਇਕ ਦੀਵਾਰ 'ਤੇ ਡਿਜ਼ਾਈਨਰ ਮਿਰਰ ਲਗਾਓ। ਇਸ ਨਾਲ ਕਮਰਾ ਥੋੜ੍ਹਾ ਵੱਡਾ ਨਜ਼ਰ ਆਉਣ ਲੱਗੇਗਾ। ਫਰਨੀਚਰ ਦੇ ਕੱਪੜੇ ਦਾ ਪ੍ਰਿੰਟ ਛੋਟੇ ਡਿਜ਼ਾਈਨ ਵਾਲਾ ਹੋਵੇ ਅਤੇ ਮਿਰਰ ਦੇ ਕੋਲ ਜੇਕਰ ਲੈਂਪ ਰੱਖਿਆ ਹੋਵੇ ਤਾਂ ਵੀ ਉਹ ਖੁੱਲ੍ਹੀ ਸਪੇਸ ਦਾ ਅਹਿਸਾਸ ਦਿੰਦਾ ਹੈ।
ਪਿਆਰ 'ਚ ਧੋਖਾ ਦੇਣ ਵਾਲੇ ਲੋਕ ਬਣਦੇ ਹਨ ਰਾਜਨੇਤਾ
NEXT STORY