ਹਾਲ ਹੀ 'ਚ ਹੋਈ ਖੋਜ 'ਚ ਔਰਤਾਂ ਦੀ ਪ੍ਰਜਨਨ ਸਮੱਰਥਾ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਨਾਂ ਦਾ ਪਤਾ ਲੱਗਿਆ ਹੈ। ਖੋਜਕਾਰੀਆਂ ਨੇ ਆਪਣੇ ਅਧਿਐਨ ਦੇ ਆਧਾਰ 'ਤੇ ਔਰਤਾਂ ਦੇ ਮੇਕਅਪ 'ਚ ਮੌਜੂਦ ਕੈਮੀਕਲਸ ਉਨ੍ਹਾਂ ਦੀ ਪ੍ਰਜਨਨ ਸਮੱਰਥਾ ਨੂੰ ਚਾਰ ਸਾਲ ਤੱਕ ਘੱਟ ਕਰ ਸਕਦੇ ਹਨ।
ਖੋਜਕਾਰੀਆਂ ਨੇ ਆਪਣੇ ਅਧਿਐਨ 'ਚ ਪਾਇਆ ਹੈ ਕਿ ਤਮਾਮ ਤਰ੍ਹਾਂ ਦੇ ਕਾਸਮੈਟਿਕਸ ਟਾਇਲਟ 'ਚ ਵਰਤੋਂ ਹੋਣ ਵਾਲੇ ਉਤਪਾਦ ਅਤੇ ਪੈਕੇਜਡ ਫੂਡ 'ਚ ਵਰਤੋਂ ਹੋਣ ਵਾਲੇ ਕੁਝ ਰਸਾਇਣ ਫਰਟੀਲਿਟੀ ਪ੍ਰਭਾਵਿਤ ਕਰਦੇ ਹਨ। ਖੋਜਕਾਰੀਆਂ ਨੇ 31,575 ਔਰਤਾਂ 'ਤੇ 111 ਰਸਾਇਣਾਂ ਦੇ ਪ੍ਰੀਖਣ ਦੇ ਆਧਾਰ 'ਤੇ ਇਹ ਸਿੱਟਾ ਕੱਢਿਆ ਹੈ।
ਅਧਿਐਨ ਦੌਰਾਨ ਲਿਪਸਟਿਕ, ਨੇਲ ਪੇਂਟ ਰੀਮੂਵਰ, ਬਾਡੀ ਵਾਸ਼, ਹੇਅਰ ਕੇਅਰ ਪ੍ਰਾਡੈਕਟ ਅਤੇ ਪ੍ਰਫਿਊਮ ਵਰਗੇ ਉਤਪਾਦਾਂ 'ਚ ਥੈਲੇਟਸ ਦਾ ਪਤਾ ਲੱਗਿਆ ਹੈ ਜੋ ਪ੍ਰਜਨਨ ਸਮੱਰਥਾ ਘਟਾਉਂਦੇ ਹਨ। ਇਨ੍ਹਾਂ ਦੀ ਵਰਤੋਂ ਪਲਾਸਟਿਕ ਨੂੰ ਮੁਲਾਇਮ ਬਣਾਉਣ ਲਈ ਵੀ ਕੀਤੀ ਜਾਂਦੀ ਹੈ।
ਬੱਚਿਆਂ ਨੂੰ ਜ਼ਰੂਰ ਪਸੰਦ ਆਵੇਗੀ ਮੈਕਰੋਨੀ ਚਾਟ
NEXT STORY