ਮੈਕਰੋਨੀ ਚਾਟ ਇਕ ਨਵੀਂ ਕਿਸਮ ਦੀ ਡਿਸ਼ ਹੈ ਜੋ ਕਿ ਖਾਣ 'ਚ ਬਹੁਤ ਚਟਪਟੀ ਲੱਗਦੀ ਹੈ। ਤੁਸੀਂ ਮੈਕਰੋਨੀ ਦਾ ਰੂਪ ਇਹ ਕਦੇ ਨਹੀਂ ਦੇਖਿਆ ਹੋਵੇਗਾ। ਇਸ ਨੂੰ ਬਣਾਉਣ ਲਈ ਤੁਹਾਨੂੰ ਸਿਰਫ ਚਾਟ 'ਚ ਮਿਲਾਈ ਜਾਣ ਵਾਲੀਆਂ ਸਮੱਗਰੀਆਂ ਚਾਹੀਦੀਆਂ ਹਨ। ਬੱਚਿਆਂ ਨੂੰ ਵੀ ਰੋਜ਼ ਕੁਝ ਨਾ ਕੁਝ ਵੱਖ ਚਾਹੀਦਾ ਹੁੰਦਾ ਹੈ, ਫਿਰ ਖਾਣੇ 'ਚ ਕਿਉਂ ਨਾ ਮੈਕਰੋਨੀ ਚਾਟ ਬਣਾਈ ਜਾਵੇ
ਸਮੱਗਰੀ:-
ਕੱਟੇ ਹੋਏ ਟਮਾਟਰ- 2/3 ਕੱਪ
ਉਬਲੀ ਮੈਕਰੋਨੀ- 1 ਕੱਪ
ਕੱਟੇ ਹੋਏ ਪਿਆਜ਼-1/3 ਕੱਪ
ਆਲੂ- 1/3 ਕੱਪ
ਨਿੰਬੂ ਦਾ ਰਸ- 3 ਚਮਚ
ਰੋਸਟ ਕੀਤੇ ਮੂੰਗਫਲੀ ਦੇ ਦਾਣੇ-1/4 ਕੱਪ
ਹਰਾ ਧਨੀਆ- 2 ਚਮਚ
ਹਰੀ ਮਿਰਚ- 1
ਨਮਕ, ਕਾਲੀ ਮਿਰਚ, ਚਾਟ ਮਸਾਲਾ ਸੁਆਦ ਅਨੁਸਾਰ ਪਾਓ
ਵਿਧੀ:-
ਸਭ ਤੋਂ ਪਹਿਲਾਂ ਮੈਕਰੋਨੀ ਨੂੰ ਉਬਾਲੋ ਅਤੇ ਫਿਰ ਪਾਣੀ 'ਚੋਂ ਛਾਨ ਕੇ ਉਸ ਨੂੰ ਠੰਡਾ ਕਰ ਲਓ। ਪੈਨ 'ਚ ਤੇਲ ਗਰਮ ਕਰੋ ਅਤੇ ਉਸ 'ਚ ਕੱਟੇ ਹੋਏ ਆਲੂ ਅਤੇ ਨਮਕ ਪਾਓ। ਜਦੋਂ ਆਲੂ ਭੁੱਜ ਜਾਣ ਤਾਂ ਇਨ੍ਹਾਂ ਨੂੰ ਕਿਸੇ ਭਾਂਡੇ 'ਚ ਕੱਢ ਲਓ। ਫਿਰ ਮੈਕਰੋਨੀ ਨੂੰ ਕੱਢ ਕੇ ਆਲੂ ਵਾਲੇ ਭਾਂਡੇ 'ਚ ਰਲਾ ਲਓ। ਫਿਰ ਉਸ 'ਚ ਮੂੰਗਫਲੀ , ਪਿਆਜ਼, ਟਮਾਟਰ, ਹਰੀ ਮਿਰਚ ਅਤੇ ਹਰਾ ਧਨੀਆ ਪਾਓ। ਫਿਰ ਹਲਕਾ ਨਮਕ, ਚਾਟ ਮਸਾਲਾ ਅਤੇ ਤਾਜ਼ੇ ਨਿੰਬੂ ਦਾ ਰਸ ਮਿਕਸ ਕਰੋ। ਇਸ ਸਾਰੀ ਸਮੱਗਰੀ ਨੂੰ ਚੰਗੀ ਤਰ੍ਹਾਂ ਰਲਾ ਲਓ ਅਤੇ ਖਾਓ।
ਘੱਟ ਬਜਟ” 'ਚ ਸਜੇ ਘਰ
NEXT STORY