ਆਂਡਾ ਪ੍ਰੋਟੀਨ ਅਤੇ ਵਿਟਾਮਿਨ ਨਾਲ ਭਰਿਆ ਹੁੰਦਾ ਹੈ ਜੋ ਕਿ ਵਾਲਾਂ ਦੀਆਂ ਕਈ ਸਾਰੀਆਂ ਪ੍ਰੇਸ਼ਾਨੀਆਂ ਤੋਂ ਸਾਨੂੰ ਛੁੱਟਕਾਰਾ ਦਿਵਾ ਸਕਦਾ ਹੈ। ਨਿਯਮਿਤ ਵਰਤੋਂ ਨਾਲ ਇਹ ਤੁਹਾਡੇ ਵਾਲਾਂ ਨੂੰ ਸ਼ਾਇਨੀ ਅਤੇ ਸਿਲਕੀ ਬਣਾ ਸਕਦਾ ਹੈ। ਜੇਕਰ ਤੁਹਾਡੇ ਵਾਲ ਬਹੁਤ ਜ਼ਿਆਦਾ ਰੁੱਖੇ ਹਨ ਤਾਂ ਵੀ ਆਂਡਾ ਲਗਾਉਣਾ ਬਹੁਤ ਲਾਭਦਾਇਕ ਹੁੰਦਾ ਹੈ। ਇਸ 'ਚ ਜ਼ਰੂਰਤਮੰਦ ਫੈਟੀ ਐਸਿਡ ਹੁੰਦਾ ਹੈ ਜੋ ਵਾਲਾਂ ਨੂੰ ਅੰਦਰ ਤੋਂ ਪੋਸ਼ਣ ਪਹੁੰਚਾਉਂਦਾ ਹੈ। ਇਹ ਵਾਲਾਂ ਦੀਆਂ ਜੜਾਂ ਨੂੰ ਮਜ਼ਬੂਤ ਬਣਾਉਂਦਾ ਹੈ ਜਿਸ ਨਾਲ ਵਾਲ ਨਹੀਂ ਝੜਦੇ ਹਨ।
ਵਾਲਾਂ ਲਈ ਆਂਡੇ ਦੇ ਫਾਇਦੇ:-
1. ਆਂਡੇ 'ਚ ਸਲਫਰ ਹੁੰਦਾ ਹੈ ਅਤੇ ਕੁਝ ਪੋਸ਼ਕ ਤੱਤ ਵਰਗੇ ਪ੍ਰੋਟੀਨ ਅਤੇ ਮਿਨਰਲ ਵਰਗੇ ਆਇਓਡੀਨ, ਫਾਸਫੋਰਸ, ਆਇਰਨ ਅਤੇ ਜਿੰਕ ਪਾਇਆ ਜਾਂਦਾ ਹੈ ।
2. ਆਂਡੇ 'ਚ ਵਿਟਾਮਿਨ ਈ ਹੁੰਦਾ ਹੈ ਜੋ ਕਿ ਵਾਲਾਂ ਨੂੰ ਵਧਾਉਣ 'ਚ ਮਦਦ ਕਰਦਾ ਹੈ। ਇਸ 'ਚ ਮੌਜੂਦ ਵਿਟਾਮਿਨ ਵਾਲਾਂ ਨੂੰ ਯੂਵੀ ਕਿਰਨਾਂ ਅਤੇ ਪ੍ਰਦੂਸ਼ਣ ਤੋਂ ਬਚਾਉਂਦਾ ਹੈ। ਇਹ ਵਾਲਾਂ ਨੂੰ ਕਮਜ਼ੋਰ ਹੋਣ ਤੋਂ ਵੀ ਬਚਾਉਂਦਾ ਹੈ।
3. ਆਂਡੇ 'ਚ ਬਾਓਟਿਨ ਜਾਂ ਵਿਟਾਮਿਨ ਵੀ7 ਹੁੰਦਾ ਹੈ ਜੋ ਕਿ ਵਾਲਾਂ ਦੀਆਂ ਜੜਾਂ ਨੂੰ ਮਜ਼ਬੂਤ ਕਰਦਾ ਹੈ।
ਐੱਗ ਹੇਅਰ ਪੈਕ:-
1. ਆਂਡਾ ਅਤੇ ਜੈਤੂਨ ਤੇਲ:- ਆਂਡੇ ਦਾ ਚਿੱਟਾ ਹਿੱਸਾ ਲੈ ਕੇ ਉਸ ਦੇ ਨਾਲ 2 ਚਮਚ ਜੈਤੂਨ ਦਾ ਤੇਲ ਮਿਕਸ ਕਰੋ। ਹੁਣ ਇਸ ਮਿਸ਼ਰਨ ਨੂੰ ਸਿਰ 'ਤੇ ਚੰਗੀ ਤਰ੍ਹਾਂ ਨਾਲ ਲਗਾਓ। 20 ਮਿੰਟ ਤੋਂ ਬਾਅਦ ਵਾਲਾਂ ਨੂੰ ਠੰਡੇ ਪਾਣੀ ਅਤੇ ਸ਼ੈਂਪੂ ਨਾਲ ਧੋ ਲਓ। ਕੁਝ ਹਫਤੇ ਤੱਕ ਅਜਿਹਾ ਕਰਨ ਨਾਲ ਵਾਲਾਂ ਦੀ ਗਰੋਥ ਬਣਨੀ ਸ਼ੁਰੂ ਹੋ ਜਾਵੇਗੀ।
2. ਆਂਡਾ,ਜੈਤੂਨ ਤੇਲ ਅਤੇ ਸ਼ਹਿਦ:- ਇਕ ਆਂਡੇ ਦੇ ਪੀਲੇ ਹਿੱਸੇ 'ਚ 3 ਚਮਚ ਜੈਤੂਨ ਦਾ ਤੇਲ ਅਤੇ ਥੋੜ੍ਹਾ ਜਿਹਾ ਸ਼ਹਿਦ ਰਲਾ ਲਓ। ਫਿਰ ਉਸ ਨਾਲ ਆਪਣੇ ਸਿਰ ਅਤੇ ਵਾਲਾਂ ਦੀ ਹੌਲੀ-ਹੌਲੀ ਮਾਲਿਸ਼ ਕਰੋ। ਆਪਣੇ ਸਿਰ ਨੂੰ ਕਿਸੇ ਸ਼ਾਵਰ ਕੈਪ ਨਾਲ ਢੱਕ ਦਿਓ ਅਤੇ ਅੱਧੇ ਘੰਟੇ ਬਾਅਦ ਵਾਲਾਂ ਨੂੰ ਹਲਕੇ ਗਰਮ ਪਾਣੀ ਨਾਲ ਧੋ ਲਓ।
3. ਆਂਡਾ ਅਤੇ ਨਿੰਬੂ:- ਆਂਡੇ ਦਾ ਪੀਲਾ ਹਿੱਸਾ ਲਓ ਅਤੇ ਉਸ 'ਚ ਅੱਧਾ ਨਿੰਬੂ ਨਿਚੋੜ ਲਓ, ਫਿਰ ਉਸ ਪੇਸਟ ਨਾਲ ਆਪਣੇ ਸਿਰ ਦੀ ਕੁਝ ਦੇਰ ਤੱਕ ਮਾਲਿਸ਼ ਕਰੋ। ਜਦੋਂ ਮਿਸ਼ਰਨ ਸਿਰ 'ਚ ਚੰਗੀ ਤਰ੍ਹਾਂ ਰਚ ਜਾਵੇ ਤਾਂ ਇਸ ਨੂੰ ਠੰਡੇ ਪਾਣੀ ਨਾਲ ਧੋ ਲਓ।
ਮਜ਼ਾ ਲਓ ਚਟਪਟੀ ਲਸੁਣੀ ਬੈਂਗਣ ਰੈਸਿਪੀ ਦਾ
NEXT STORY