ਸਰਦੀਆਂ ਹੁਣ ਖਤਮ ਹੋਣ ਵਾਲੀਆਂ ਹਨ ਤਾਂ ਕਿਉਂ ਨਾ ਕੁਝ ਨਵਾਂ ਟਰਾਈ ਕੀਤਾ ਜਾਵੇ। ਆਪਣੇ ਪਰਿਵਾਰ ਦੇ ਨਾਲ ਕਿਤੇ ਪਿਕਨਿਕ ਮਨਾਉਣ ਜਾਓ ਅਤੇ ਉਥੇ ਅੱਗ ਬਾਲ ਕੇ ਭੁੰਨੇ ਹੋਏ ਬੈਂਗਨ ਦਾ ਭਰਥਾ ਬਣਾ ਕੇ ਸਾਰੇ ਖਾਓ। ਲਸੁਣੀ ਬੈਂਗਣ ਰੈਸਿਪੀ ਇਕ ਅਜਿਹੀ ਰੈਸਿਪੀ ਹੈ ਜਿਸ ਨੂੰ ਗਰਮਾ-ਗਰਮ ਰੋਟੀ ਜਾਂ ਪਰਾਠੇ ਦੇ ਨਾਲ ਖਾਧਾ ਜਾ ਸਕਦਾ ਹੈ। ਇਸ 'ਚ ਬਹੁਤ ਸਾਰਾ ਲਸਣ ਪਾਇਆ ਜਾਂਦਾ ਹੈ ਜਿਸ ਨਾਲ ਇਸ ਦਾ ਸੁਆਦ ਕਾਫੀ ਵਧੀਆ ਬਣ ਜਾਂਦਾ ਹੈ। ਇਹ ਲਸਣ ਬੈਂਗਣ ਰੈਸਿਪੀ ਬਿਲਕੁੱਲ ਬੈਂਗਰ ਦੇ ਭਰਥੇ ਦੀ ਤਰ੍ਹਾਂ ਬਣਾਈ ਜਾਂਦੀ ਹੈ।
ਸਮੱਗਰੀ:-
ਬੈਂਗਣ- 1
ਪਿਆਜ਼-1
ਲਣਸ- 15- 20 ਕਲੀਆਂ
ਲਸਣ ਪੇਸਟ- 1 ਚਮਚ
ਟਮਾਟਰ- 1
ਹਰੀ ਮਿਰਚ- 3
ਨਮਕ ਸੁਆਦ ਅਨੁਸਾਰ
ਜੀਰਾ ਪਾਊਡਰ- 1 ਚਮਚ
ਹਲਦੀ ਪਾਊਡਰ-1/2 ਚਮਚ
ਗਰਮ ਮਸਾਲਾ- 1/2 ਚਮਚ
ਧਨੀਆ ਦੇ ਪੱਤੇ- 2 ਚਮਚ
ਤੇਲ
ਵਿਧੀ:-
ਸਭ ਤੋਂ ਪਹਿਲਾਂ ਬੈਂਗਣ ਨੂੰ ਧੋ ਲਓ ਅਤੇ ਚਾਕੂ ਦੀ ਮਦਦ ਨਾਲ ਉਸ 'ਚ ਲੰਬੇ-ਲੰਬੇ ਚੀਰੇ ਲਗਾ ਲਓ। ਚੀਰੇ 'ਚ ਹਰ ਸਾਈਡ 'ਤੇ ਤੇਲ ਲਗਾਓ। ਹਰ ਚੀਰੇ ਦੇ ਅੰਦਰ ਲਸਣ ਦੀਆਂ ਕਲੀਆਂ ਨੂੰ ਉਂਗਲੀਆਂ ਨਾਲ ਡੂੰਘਾਈ ਤੱਕ ਪਾਓ। ਗੈਸ ਚਲਾਓ ਅਤੇ ਉਸ 'ਤੇ ਬੈਂਗਣ ਰੱਖ ਦਿਓ। ਬੈਂਗਣ ਨੂੰ ਪੂਰਾ ਕਾਲਾ ਹੋਣ ਤੱਕ 5 ਮਿੰਟ ਤੱਕ ਭੁੰਨੋ। ਫਿਰ ਗੈਸ ਬੰਦ ਕਰ ਦਿਓ ਅਤੇ ਬੈਂਗਣ ਨੂੰ ਠੰਡੇ ਪਾਣੀ 'ਚ ਪਾਓ ਇਸ ਤੋਂ ਬਾਅਦ ਉਸ ਨੂੰ ਛਿੱਲ ਲਓ।
ਹੁਣ ਇਸ 'ਚ ਬੈਂਗਣ ਨੂੰ ਕਟੋਰੇ 'ਚ ਰੱਖ ਕੇ ਚੰਗੀ ਨਾਲ ਮਸਲ ਲਓ। ਹੁਣ ਗੈਸ 'ਤੇ ਪੈਨ ਰੱਖੋ ਉਸ 'ਚ ਹਲਕਾ ਜਿਹਾ ਤੇਲ ਪਾ ਕੇ ਗਰਮ ਕਰੋ, ਫਿਰ ਉਸ 'ਚ ਕੱਟੇ ਹੋਏ ਪਿਆਜ਼ ਅਤੇ ਲਸਣ ਪੇਸਟ ਪਾ ਕੇ 4 ਮਿੰਟ ਤੱਕ ਫਰਾਈ ਕਰੋ, ਅੱਗ ਹੌਲੀ ਰੱਖੋ। ਹੁਣ ਇਸ 'ਚ ਅਦਰਕ ਪੇਸਟ, ਹਰੀ ਮਿਰਚ, ਹਲਦੀ ਪਾਊਡਰ, ਲਾਲ ਮਿਰਚ ਪਾਊਡਰ, ਜੀਰਾ ਪਾÎਊਡਰ ਪਾ ਕੇ 3 ਮਿੰਟ ਤੱਕ ਪਕਾਓ। ਹੁਣ ਇਸ 'ਚ ਟਮਾਟਰ ਅਤੇ ਨਮਕ ਪਾ ਕੇ 4 ਮਿੰਟ ਤੱਕ ਪਕਾਓ। ਹੁਣ ਇਸ 'ਚ ਸਮਲਿਆਂ ਹੋਇਆ ਬੈਂਗਣ ਪਾ ਕੇ 2-3 ਮਿੰਟ ਤੱਕ ਪਕਾਓ। ਇਕ ਵਾਰ ਹੋ ਜਾਣ ਤੋਂ ਬਾਅਦ ਅੱਗ ਬੰਦ ਕਰ ਦਿਓ ਅਤੇ ਇਸ 'ਚ ਕੱਟਿਆ ਹੋਣ ਧਨੀਆ ਪਾ ਦਿਓ।
ਜ਼ਿਆਦਾ ਮੇਕਅਪ ਕਰਨ ਵਾਲੀਆਂ ਔਰਤਾਂ ਹੋ ਜਾਣ ਸਾਵਧਾਨ, ਕਿਉਂਕਿ...
NEXT STORY