ਅੱਜ ਅਸੀਂ ਤੁਹਾਨੂੰ ਦੁਨੀਆ ਭਰ ਦੇ ਮਹਿੰਗੇ ਭੋਜਨਾਂ ਬਾਰੇ ਦੱਸਣ ਜਾ ਰਹੇ ਹਾਂ। ਜਾਪਾਨ 'ਚ ਰੇਡ ਪਾਈਨ ਦਰਖਤਾਂ 'ਤੇ ਉੱਗਣ ਵਾਲੇ ਮੈਟਸੁਟੇਕ ਜਾਂ ਮਟੈਕੇ ਮਸ਼ਰੂਮ ਨੂੰ ਲੱਭਣਾ ਕੋਈ ਆਸਾਨ ਕੰਮ ਨਹੀਂ ਹੈ। ਇਹ ਕਾਰਨ ਹੈ ਕਿ ਇਸ ਦੀ ਕੀਮਤ ਬਾਜ਼ਾਰ 'ਚ 1000 ਡਾਲਰ ਯਾਨੀ 62,096 ਰੁਪਏ ਹੈ।
ਨਿਊਯਾਰਕ ਦੇ ਵੈਸਟਨ ਹੋਟਲ 'ਚ ਮਿਲਣ ਵਾਲੇ ਬੈਗੇਲ ਇਸ ਸੂਚੀ 'ਚ 9ਵੇਂ ਸਥਾਨ 'ਤੇ ਹੈ। ਮਟੈਕੇ ਮਸ਼ਰੂਮ ਦੀ ਤਰ੍ਹਾਂ ਇਸ ਦੀ ਕੀਮਤ ਵੀ 1000 ਡਾਲਰ ਯਾਨੀ 62,096 ਰੁਪਏ ਹੈ। ਨਿਊਯਾਰਕ ਦੇ ਲੀ ਪਾਰਕਰ ਮੇਰੀਡੀਯਨ ਹੋਟਲ ਦਾ ਮਸ਼ਹੂਰ ਜੀਲੀਅਨ ਡਾਲਰ ਲੋਬਸਟਰ ਫ੍ਰਿਟਾਟਾ ਨਾਂ ਆਮਲੇਟ ਦੀ ਕੀਮਤ 1000 ਡਾਲਰ ਯਾਨੀ 62,096 ਰੁਪਏ ਹੈ। ਜਾਪਾਨੀ ਪਕਵਾਨ ਕ੍ਰਾਫਟਸਟੀਕ ਵਾਗਯੂ ਰਿਬੇਯੇ ਸਟੀਕ ਦੀ ਕੀਮਤ 2,800 ਡਾਲਰ ਯਾਨੀ 1,73,871 ਰੁਪਏ ਹੈ। ਬਾਂਬੇ ਬ੍ਰੇਜਰੀ ਦੀ ਸਮੁੰਦਰੀ ਖਜਾਨਾ ਕਰੀ ਦੀ ਕੀਮਤ 3,200 ਡਾਲਰ ਯਾਨੀ 1,98,710 ਰੁਪਏ ਹੈ। ਜਾਪਾਨ ਦੇ ਡੈਨਸਯੂਕ 'ਚ ਮਿਲਣ ਵਾਲਾ ਕਾਲਾ ਤਰਬੂਜ਼ ਕਰੀਬ 6,100 ਡਾਲਰ ਦੀ ਕੀਮਤ ਦਾ ਹੈ ਜੋ 3,78,791 ਰੁਪਏ ਹੈ। ਯੂਬਾਰੀ ਕਿੰਗ ਮੇਲਨ ਦੀ ਕੀਮਤ 22,872 ਡਾਲਰ ਯਾਨੀ 14,20, 281 ਰੁਪਏ ਹੈ। ਬਾਜ਼ਾਰ 'ਚ ਇਸਦੀ ਇੰਨੀ ਜ਼ਿਆਦਾ ਕੀਮਤ ਹੈ ਕਿ ਇਸ ਬਿਕਰੀ ਦੀ ਬਜਾਏ ਨੀਲਾਮੀ ਕੀਤੀ ਜਾਂਦੀ ਹੈ।
ਇਰਾਨ ਦੇ ਅਲਮਾਸ ਕੈਵੀਯਰ ਨਾਮਕ ਪਕਵਾਨ ਦੀ ਕੀਮਤ 25,000 ਡਾਲਰ ਯਾਨੀ 15,52,423 ਰੁਪਏ ਹੈ। ਇਟਲੀ ਦੇ ਵਹਾਈਟ ਅਲਬਾ ਡਿਫਲ ਫਿਲਹਾਲ ਦੁਨੀਆ ਦਾ ਸਭ ਤੋਂ ਮਹਿੰਗਾ ਪਕਵਾਨ ਹੈ ਜਿਸ ਦੀ ਕੀਮਤ 160,406 ਡਾਲਰ ਯਾਨੀ 99,60 ,723 ਰੁਪਏ ਹੈ।
ਜ਼ਿਆਦਾ ਪੋਰਨ ਦੇਖਣ ਵਾਲਿਆਂ ਲਈ ਬੁਰੀ ਖਬਰ
NEXT STORY