ਵਾਸ਼ਿੰਗਟਨ- ਮੰਗਲ ਦੀ ਸਤ੍ਹਾ ਦੀਆਂ ਜ਼ਿਆਦਾਤਰ ਚੱਟਾਨਾਂ ਮੋਰੱਕੋ ਦੇ ਰੇਗੀਸਤਾਨ 'ਚ ਲੱਭੇ ਗਏ 'ਬਲੈਕ ਬਿਊਟੀ' ਉਲਕਾ ਪਿੰਡਾਂ ਨਾਲ ਮਿਲਦੀਆਂ-ਜੁਲਦੀਆਂ ਹਨ। ਉਲਕਾ ਪਿੰਡ ਐਮ. ਡਬਲਿਊ. ਏ. 7034 ਨੂੰ ਮੰਗਲ ਦੀ ਪਰਤ ਦਾ 4.4 ਅਰਬ ਸਾਲ ਪੁਰਾਣਾ ਹਿੱਸਾ ਦਿਖਾਇਆ ਗਿਆ ਹੈ। ਖੋਜਕਾਰੀਆਂ ਨੇ ਦੱਸਿਆ ਹੈ ਕਿ ਉਲਕਾ ਪਿੰਡ ਦੀ ਸਪੇਕਟ੍ਰੋਸਕੋਪਿਕ ਪੈਮਾਇਸ਼ ਮੰਗਲ ਗ੍ਰਹਿ ਦੇ ਹਨ੍ਹੇਰੇ ਮੈਦਾਨੀ ਇਲਾਕਿਆਂ ਦੀ ਪੈਮਾਇਸ਼ ਨਾਲ ਮੇਲ ਖਾਂਦੀ ਹੈ।
ਇਹ ਮੰਗਲ ਦੀ ਸਤ੍ਹਾ ਦਾ ਉਹ ਇਲਾਕਾ ਹੈ ਜਿਥੇ ਗਹਿਰੇ ਰੰਗ ਦੀ ਧੂੜ ਦੀ ਪਰਤ ਪਤਲੀ ਹੈ ਅਤੇ ਉਸ ਦੇ ਹੇਠਾਂ ਦੀਆਂ ਚਟਾਨਾਂ ਉੱਗੜੀਆਂ ਹਨ। ਮੁੱਖ ਲੇਖਕ ਕੇਵਿਨ ਕੈਨਨ ਨੇ ਦੱਸਿਆ ਹੈ ਕਿ ਖੋਜ ਦੇ ਨਤੀਜ਼ੇ ਇਸ਼ਾਰਾ ਕਰਦੇ ਹਨ ਕਿ ਬਲੈਕ ਬਿਊਟੀ ਦੇ ਰੂਪ 'ਚ ਮਸ਼ਹੂ ਉਲਕਾ ਪਿੰਡ ਮੰਗਲ ਦੀ ਸਤ੍ਹਾ ਦੀ 'ਵਿਆਪਕ ਪਿੱਠਭੂਮੀ' ਦਾ ਪ੍ਰਤੀਨਿਧੀ ਹੈ।
ਜਦੋਂ ਵਿਗਿਆਨਕਾਂ ਨੇ 2011 'ਚ ਬਲੈਕ ਬਿਊਟੀ ਦਾ ਵਿਸ਼ਲੇਸ਼ਣ ਕਰਨਾ ਸ਼ੁਰੂ ਕੀਤਾ, ਉਨ੍ਹਾਂ ਨੂੰ ਪਤਾ ਸੀ ਕਿ ਉਨ੍ਹਾਂ ਦੇ ਕੋਲ ਕੁਝ ਵਿਸ਼ੇਸ਼ ਹੈ। ਇਸ ਦੀ ਰਸਾਇਣਕ ਰਚਨਾ ਨੇ ਪੁਸ਼ਟੀ ਕੀਤੀ ਕਿ ਇਹ ਮੰਗਲ ਤੋਂ ਆਇਆ ਹੈ ਪਰ ਉਹ ਹੁਣ ਤੱਕ ਮਿਲੇ ਮੰਗਲ ਦੇ ਉਲਕਾ ਪਿੰਡ ਤੋਂ ਭਿੰਨ ਹੈ।
ਜਾਪਾਨ ਨੇ ਲਾਂਚ ਕੀਤਾ ਖੁਫੀਆ ਉਪਗ੍ਰਹਿ
NEXT STORY