ਜਾਪਾਨ ਨੇ ਖੁਫੀਆ ਜਾਣਕਾਰੀ ਜੁਟਾਉਣ ਲਈ ਇਕ ਉਪਗ੍ਰਹਿ ਐਤਵਾਰ ਨੂੰ ਲਾਂਚ ਕੀਤਾ ਹੈ। ਇਸ ਸਾਲ ਜਾਪਾਨ ਨੇ ਇਹ ਪਤਲਾ ਉਪਗ੍ਰਹਿ ਛੱਡਿਆ ਹੈ। ਖਬਰਾਂ ਮੁਤਾਬਕ ਇਸ ਉਪਗ੍ਰਹਿ 'ਚ ਇਕ ਅਜਿਹਾ ਰਾਡਾਰ ਲੱਗਿਆ ਹੋਇਆ ਹੈ ਜੋ ਮੀਂਹ, ਹਨ੍ਹੇਰੇ ਅਤੇ ਛਲਾਵਰਣ ਨੂੰ ਭੇਜ ਕੇ ਪ੍ਰਿਥਵੀ ਦੀ ਸਤ੍ਹਾ ਦਾ ਉੱਚਾ ਰਿਜੋਲਊਸ਼ਨ ਵਾਲਾ ਅਕਸ ਉਤਾਰਨ ਦੇ ਸਮੱਰਥ ਹਨ।
ਜਾਪਾਨ ਏਅਰੋਰਪੇਸ ਐਕਸਪਲੋਰੇਸ਼ਨ ਏਜੰਸੀ ਅਤੇ ਮਿਤਸ਼ੁਬਿਸ਼ੀ ਹੇਵੀ ਇੰਡਸਟਰੀਜ਼ ਲਿਮਟਿਡ ਨੇ ਕਾਗੋਸ਼ਿਮਾ ਪ੍ਰਾਂਤ ਤਾਨੇਗਾਸ਼ਿਮਾ ਪੁਲਾੜ ਕੇਂਦਰ ਤੋਂ ਐਚ-2 ਏ ਰਾਕੇਟ ਦੀ ਮਦਦ ਨਾਲ ਇਸ ਖੁਫੀਆ ਉਪਗ੍ਰਹਿ ਨੂੰ ਛੱਡਿਆ। ਇਹ ਉਪਗ੍ਰਹਿ ਪਹਿਲਾਂ 29 ਜਨਵਰੀ ਨੂੰ ਛੱਡਿਆ ਜਾਣਾ ਸੀ ਪਰ ਉਸ ਮੁਤਾਬਕ ਮੌਸਮ ਦੇ ਕਾਰਨ ਇਸ 'ਚ ਵਿਲੰਬ ਹੋਇਆ। ਇਹ ਖੁਫੀਆ ਉਪਗ੍ਰਹਿ ਰਾਸ਼ਟਰੀ ਸੁਰੱਖਿਆ ਅਤੇ ਆਪਦਾ ਨਾਲ ਸੰਬੰਧਿਤ ਸੂਚਨਾਵਾਂ ਇਕੱਠੀਆਂ ਕਰਨ ਲਈ ਧਰਤੀ ਦੀ ਸਤ੍ਹਾ ਦੀ ਨਿਗਰਾਨੀ ਲਈ ਨਿਯੋਜਿਤ ਕੀਤੀ ਜਾ ਸਕਦੀ ਹੈ।
2003 'ਚ ਜਾਪਾਨ ਦੇ ਦੋ ਆਈ.ਜੀ.ਐਸ. ਉਪਗ੍ਰਹਿਆਂ ਦੇ ਛੱਡੇ ਜਾਣ ਤੋਂ ਬਾਅਦ ਦੋ ਪ੍ਰੋਟੋਟਾਈਪ ਅੋਪਟੀਕਲ ਉਪਗ੍ਰਹਿਆਂ ਸਮੇਤ ਇਹ ਦੇਸ਼ ਦਾ ਛੇਵਾਂ ਰਾਡਾਰ ਉਪਗ੍ਰਹਿ ਅਤੇ 13ਵਾਂ ਆਈ. ਜੀ. ਐਸ. ਉਪਗ੍ਰਹਿ ਹੈ।
ਭਾਰ ਘਟਾਉਣ ਲਈ ਪੀਓ ਬਨਾਨਾ ਐਂਡ ਪੀਨਟ ਬਟਰ ਮਿਲਕਸ਼ੇਕ
NEXT STORY