ਕੀ ਤੁਸੀਂ ਕਦੇ ਮਿਰਚ ਦਾ ਹਲਵਾ ਖਾਧਾ ਹੈ? ਇਹ ਹਲਵਾ ਖਾਣ 'ਚ ਬਹੁਤ ਸੁਆਦ ਲੱਗਦਾ ਹੈ, ਇਹ ਹਲਵਾ ਖਾਣ 'ਚ ਬਿਲਕੁੱਲ ਵੀ ਕੌੜਾ ਨਹੀਂ ਲੱਗਦਾ। ਮਿਰਚ ਦਾ ਹਲਵਾ ਇਕ ਨਵੇਂ ਕਿਸਮ ਦਾ ਹਲਵਾ ਹੈ ਜੋ ਖਾਣ 'ਚ ਮਿੱਠਾ ਹੀ ਲੱਗਦਾ ਹੈ। ਅੱਜ ਅਸੀਂ ਤੁਹਾਨੂੰ ਮਿਰਚ ਦਾ ਹਲਵਾ ਬਣਾਉਣ ਦੀ ਰੈਸਿਪੀ ਬਣਾਉਣੀ ਸਿਖਾਵਾਂਗੇ ਜੋ ਕਿ ਕਾਫੀ ਆਸਾਨ ਹੈ। ਮਿਰਚ ਦੇ ਹਲਵੇ ਨੂੰ ਘਰ 'ਚ ਆਏ ਹੋਏ ਮਹਿਮਾਨਾਂ ਨੂੰ ਇਕ ਵਾਰ ਜ਼ਰੂਰ ਬਣਾ ਕੇ ਖਵਾਓ, ਜਿਸ ਨਾਲ ਤੁਸੀਂ ਉਨ੍ਹਾਂ ਦੀ ਤਾਰੀਫਾਂ ਲੁੱਟ ਸਕੋਗੇ।
ਸਮੱਗਰੀ:-
ਘਿਓ- 2 ਚਮਚ
ਪਿੱਸਿਆ ਹੋਇਆ ਨਾਰੀਅਲ-1 ਚਮਚ
ਸ਼ਿਮਲਾ ਮਿਰਚ- 70 ਗ੍ਰਾਮ
ਕਾਜੂ, ਬਾਦਾਮ, ਚਿਰੌਂਜੀ-2 ਚਮਚ
ਖੰਡ ਅਤੇ ਇਲਾਇਚੀ ਪਾਊਡਰ- 1/2 ਚਮਚ
ਵਿਧੀ:-
ਸਭ ਤੋਂ ਪਹਿਲਾਂ ਪੈਨ 'ਚ 2 ਚਮਚ ਘਿਓ ਪਾਓ, ਫਿਰ ਉਸ 'ਚ ਤਾਜ਼ਾ ਪਿੱਸਿਆ ਹੋਇਅ ਨਾਰੀਅਲ ਪਾ ਕੇ ਹਿਲਾਓ। ਹੁਣ ਬਾਰੀਕ ਕੱਟੀ ਹੋਈ ਸ਼ਿਮਲਾ ਮਿਰਚ ਪਾ ਕੇ ਚੰਗੀ ਤਰ੍ਹਾਂ ਹਿਲਾਓ। ਫਿਰ ਖੋਇਆ ਪਾ ਕੇ ਮਿਕਸ ਕਰੋ। ਜਦੋਂ ਖੋਇਆ ਚੰਗੀ ਤਰ੍ਹਾਂ ਰਲ ਜਾਵੇ ਤਾਂ ਉਸ 'ਚ ਕਾਜੂ, ਬਾਦਾਮ ਦੇ ਟੁੱਕੜੇ, ਚਿਰੌਂਜੀ ਅਤੇ ਖੰਡ ਪਾਓ। ਮਿਸ਼ਰਨ ਨੂੰ ਉਦੋਂ ਤੱਕ ਪਕਾਓ ਜਦੋਂ ਤੱਕ ਕਿ ਉਸ ਦਾ ਸਾਰਾ ਪਾਣੀ ਸੁੱਕ ਕੇ ਗਾੜਾ ਨਾ ਹੋ ਗਿਆ ਹੋਵੇ। ਇਸ ਤੋਂ ਪਤਾ ਲੱਗੇਗਾ ਕਿ ਤੁਹਾਡਾ ਹਲਵਾ ਤਿਆਰ ਹੈ। ਹਲਵੇ ਨੂੰ ਬਾਦਾਮ, ਚਿਰੌਂਜੀ ਅਤੇ ਕਾਜੂ ਦੇ ਟੁੱਕੜਿਆਂ ਨਾਲ ਗਾਰਨਿਸ਼ ਕਰੋ।