ਆਪਣੇ-ਆਪ ਵਿਚ ਕਮੀਆਂ ਨਾ ਲੱਭੋ
ਜੇ ਤੁਹਾਡੇ ਵਿਚ ਕੋਈ ਖਾਸ ਹੁਨਰ ਹੋਵੇ ਤਾਂ ਉਸ ਨੂੰ ਨਿਖਾਰੋ, ਨਾ ਕਿ ਆਪਣੇ-ਆਪ ਵਿਚ ਕਮੀਆਂ ਲੱਭਣ ਬੈਠ ਜਾਓ। ਇਸ ਗੱਲ ਦਾ ਧਿਆਨ ਰੱਖੋ ਕਿ ਤੁਹਾਡਾ ਵਿਅਕਤੀਤਵ ਤੁਹਾਡੀ ਸੋਚ 'ਤੇ ਹੀ ਨਿਰਭਰ ਕਰਦਾ ਹੈ। ਇਸ ਲਈ ਆਪਣੇ ਬਾਰੇ ਇਹ ਧਾਰਨਾ ਕਾਇਮ ਕਰ ਲਓ ਕਿ 'ਆਈ ਐਮ ਦਿ ਬੈਸਟ' ਫਿਰ ਦੇਖੋ ਅੱਗੇ ਵਧਣ ਦੇ ਮੌਕੇ ਤੁਹਾਨੂੰ ਆਪਣੇ-ਆਪ ਮਿਲਣੇ ਸ਼ੁਰੂ ਹੋ ਜਾਣਗੇ।
ਖੁਦ ਨੂੰ ਪਛਾਣੋ
ਆਪਣੀਆਂ ਖੂਬੀਆਂ ਨੂੰ ਪਛਾਣੋ ਅਤੇ ਸੋਚੋ ਕਿ ਸੀਮਿਤ ਸਾਧਨਾਂ ਵਿਚ ਵੀ ਤੁਸੀਂ ਬਹੁਤ ਕੁਝ ਕਰ ਸਕਦੇ ਹੋ। ਫਿਰ ਵੀ ਜੇ ਤੁਹਾਨੂੰ ਆਪਣੇ-ਆਪ ਵਿਚ ਕੋਈ ਕਮੀ ਨਜ਼ਰ ਆਵੇ ਤਾਂ ਹੀਣਭਾਵਨਾ ਦੀ ਥਾਂ ਆਪਣੇ-ਆਪ ਨੂੰ ਅਪਡੇਟ ਕਰਨ ਵੱਲ ਧਿਆਨ ਲਗਾਓ ਅਤੇ ਆਪਣੇ ਪ੍ਰੋਫੈਸ਼ਨ ਅਤੇ ਰੁਚੀ ਲਈ ਨਵੇਂ-ਨਵੇਂ ਤਰੀਕੇ ਲੱਭੋ।
ਲਾਲਸਾ ਦੀ ਲਗਾਮ
ਅੱਗੇ ਵਧਣਾ ਹੈ ਤਾਂ ਲਾਲਸਾ ਤਾਂ ਹੋਣੀ ਹੀ ਚਾਹੀਦੀ ਹੈ ਪਰ ਇੰਨੀ ਜ਼ਿਆਦਾ ਵੀ ਨਾ ਹੋਵੇ ਕਿ ਤੁਹਾਡੇ ਸਹੀ ਟੀਚੇ ਦੇ ਰਾਹ ਵਿਚ ਰੋੜਾ ਬਣੇ। ਜ਼ਿੰਦਗੀ ਵਿਚ ਛੋਟੀਆਂ-ਛੋਟੀਆਂ ਸਫਲਤਾਵਾਂ ਨੂੰ ਤਰੱਕੀ ਦਾ ਪਾਇਦਾਨ ਬਣਾ ਲਓ। ਇਸ ਨਾਲ ਤੁਹਾਨੂੰ ਸੰਤੁਸ਼ਟੀ ਤਾਂ ਮਿਲੇਗੀ ਹੀ, ਵੱਡੀ ਸਫਲਤਾ ਵੀ ਇਕ ਦਿਨ ਮਿਲ ਜਾਵੇਗੀ।
ਸਫਲਤਾ ਦਾ ਮਾਇਨੇ
ਸਫਲ ਹੋਣ ਦੀ ਨਿਸ਼ਾਨੀ ਬੈਂਕ ਬੈਲੇਂਸ ਅਤੇ ਵੱਡਾ ਜਿਹਾ ਬੰਗਲਾ ਨਹੀਂ ਹੈ ਸਗੋਂ ਜਿਸ ਪ੍ਰੋਫੈਸ਼ਨ ਵਿਚ ਤੁਸੀਂ ਆਏ ਹੋ, ਉਸ ਵਿਚ ਹੌਲੀ-ਹੌਲੀ ਵੱਧਦੇ ਹੋਏ ਨਾਂ ਕਮਾ ਲੈਣਾ ਹੀ ਸਫਲਤਾ ਹੈ, ਕਿਉਂਕਿ ਇਸਨੇ ਤੁਹਾਡੀ ਪਰਸਨੈਲਿਟੀ ਅਤੇ ਤੁਹਾਡੇ ਨਾਂ ਨੂੰ ਇਕ ਪਛਾਣ ਦਿੱਤੀ ਹੈ। ਕਿਸੇ ਵੀ ਕੈਰੀਅਰ ਵਿਚ ਸਫਲ ਹੋਣ ਲਈ ਤੁਸੀਂ ਉਸ ਨਾਲ ਜੁੜੀਆਂ ਜਾਣਕਾਰੀਆਂ ਹਾਸਲ ਕਰਦੇ ਰਹੋ। ਜੇ ਕਿਸੇ ਕਾਰਨ ਤੁਸੀਂ ਆਪਣੇ ਪ੍ਰੋਫੈਸ਼ਨ ਨਾਲ ਜੁੜੀ ਉੱਚ ਸਿੱਖਿਆ ਹਾਸਲ ਨਹੀਂ ਕਰ ਸਕੇ ਹੋ ਤਾਂ ਇਕ ਵਾਰ ਮੁੜ ਉਸ ਲਈ ਯਤਨ ਕਰੋ ਤਾਂ ਕਿ ਤੁਹਾਡੀ ਤਰੱਕੀ ਦਾ ਰਸਤਾ ਸਾਫ ਹੋ ਸਕੇ।
ਮਹਿਕੇ ਗੁਣਾਂ ਦੀ ਖੁਸ਼ਬੂ
ਜੇ ਨਾਂਹਪੱਖੀ ਟਿੱਪਣੀ ਕਰਨ ਵਾਲੇ ਲੋਕ ਹਨ ਥਾਂ ਅਜਿਹੇ ਵੀ ਲੋਕ ਹਨ ਜੋ ਤੁਹਾਡੀਆਂ ਕਮੀਆਂ ਦੇ ਨਾਲ-ਨਾਲ ਖੂਬੀਆਂ ਦੀ ਤਾਰੀਫ ਕਰਨਾ ਵੀ ਜਾਣਦੇ ਹਨ। ਅਜਿਹੇ ਲੋਕਾਂ ਨਾਲ ਦੋਸਤੀ ਕਰੋ ਜੋ ਜੀਵਨ ਪ੍ਰਤੀ ਪਾਜ਼ੀਟਿਵ ਅਪ੍ਰੋਚ ਰੱਖਦੇ ਹੋਣ, ਕਿਉਂਕਿ ਉਨ੍ਹਾਂ ਦਾ ਸਾਥ ਤੁਹਾਨੂੰ ਆਸਵੰਦ ਬਣਾਏਗਾ।
ਮਿੱਠੇ ਪਲਾਂ ਨੂੰ ਸੰਭਾਲ ਲਓ
ਕਦੀ ਕਿਸੇ ਦੀ ਗੱਲ ਤੁਹਾਡੇ ਦਿਲ ਨੂੰ ਛੂਹ ਜਾਵੇ, ਕੋਈ ਤਾਰੀਫ ਦੇ ਮਿੱਠੇ ਬੋਲ ਬੋਲ ਜਾਵੇ, ਕਦੀ ਵੱਡਿਆਂ ਵਲੋਂ ਚੰਗਾ ਆਸ਼ੀਰਵਾਦ ਮਿਲ ਜਾਵੇ ਜਾਂ ਕੋਈ ਆਸ ਤੋਂ ਪਰ੍ਹੇ ਧੰਨਵਾਦ ਕਹਿ ਜਾਵੇ ਤਾਂ ਇਨ੍ਹਾਂ ਨੂੰ ਡਾਇਰੀ ਵਿਚ ਨੋਟ ਕਰ ਲਓ। ਆਪਣੀਆਂ ਪ੍ਰਾਪਤੀਆਂ, ਯਾਦਾਂ, ਰਿਸ਼ਤਿਆਂ ਦੀ ਮਹਿਕ, ਜ਼ਿੰਦਗੀ ਦੇ ਸੁੱਖ-ਦੁੱਖ ਅਤੇ ਮਾਤਾ-ਪਿਤਾ ਦੀ ਡਾਂਟ ਅਤੇ ਪ੍ਰਸ਼ੰਸਾ ਸਭ ਕੁਝ ਲਿਖੋ। ਜਦੋਂ ਜ਼ਿੰਦਗੀ ਵਿਚ ਨਿਰਾਸ਼ਾ ਜਾਂ ਕੋਈ ਅਸਫਲਤਾ ਪ੍ਰੇਸ਼ਾਨ ਕਰੇ ਤਾਂ ਉਸ ਨੂੰ ਪੜ੍ਹੋ। ਇਸ ਨਾਲ ਤੁਹਾਡੇ ਬੁੱਲ੍ਹਾਂ 'ਤੇ ਮੁਸਕਰਾਹਟ ਹੀ ਨਹੀਂ ਆਵੇਗੀ ਸਗੋਂ ਕੁਝ ਕਰ ਦਿਖਾਉਣ ਦੀ ਪ੍ਰੇਰਨਾ ਵੀ ਮਿਲੇਗੀ।
ਬੱਚਿਆਂ ਨੂੰ ਬਣਾਓ ਆਜ਼ਾਦ
NEXT STORY