ਲੰਡਨ- ਮਾਂ ਦੀ ਅਨਿਯਮਿਤ ਜੀਵਨਸ਼ੈਲੀ ਬੱਚਿਆਂ ਦੇ ਮੋਟਾਪੇ ਦਾ ਕਾਰਨ ਬਣ ਸਕਦੀ ਹੈ। ਇਥੋਂ ਤੱਕ ਕਿ ਗਰਭ ਧਾਰਨ ਤੋਂ ਪਹਿਲਾਂ ਮਾਂ ਦੀ ਜੀਵਨਸ਼ੈਲੀ ਵੀ ਬੱਚਿਆਂ ਦੇ ਭਾਰ ਅਤੇ ਸਰੀਰਿਕ ਬਣਾਵਟ ਨੂੰ ਪ੍ਰਭਾਵਿਤ ਕਰ ਸਕਦੀ ਹੈ । ਮਾਂ ਦੀ ਜੀਵਨਸ਼ੈਲੀ ਦਾ ਅਸਰ ਬੱਚਿਆਂ ਅਤੇ ਉਸ ਦੇ ਅੱਗੇ ਦੀ ਜੀਵਨ 'ਚ ਵੀ ਦੇਖਣ ਨੂੰ ਮਿਲ ਸਕਦਾ ਹੈ।
ਖੋਜਕਾਰੀ ਸਿਯਾਨ ਰੋਬੀਨਸਨ ਨੇ ਕਿਹਾ ਹੈ ਕਿ ਸਾਡੇ ਨਤੀਜ਼ੇ ਮੁਤਾਬਕ ਮੋਟਾਪੇ ਨੂੰ ਰੋਕਣ ਦੀ ਕੋਸ਼ਿਸ਼ ਸ਼ੁਰੂਆਤ ਤੋਂ ਹੀ ਕਰਨੀ ਚਾਹੀਦੀ ਹੈ, ਇਥੋਂ ਤੱਕ ਕਿ ਗਰਭ ਧਾਰਨ ਤੋਂ ਪਹਿਲਾਂ ਹੀ। ਇਸ 'ਚ ਉਚਿਤ ਭਾਰ ਰੱਖਣਾ ਅਤੇ ਉਸ ਸਿਗਰਟਨੋਸ਼ੀ ਨਹੀਂ ਕਰਨੀ ਮੁੱਖ ਹੈ। ਖੋਜਕਾਰੀਆਂ ਨੇ ਬੱਚਿਆਂ 'ਚ ਮੋਟਾਪੇ ਲਈ ਜਿੰਮੇਦਾਰ ਪੰਜ ਕਾਰਕਾਂ 'ਤੇ ਧਿਆਨ ਕੇਂਦਰਿਤ ਕੀਤਾ, ਜਿਸ 'ਚ ਇਕ ਮਹੀਨੇ ਤੋਂ ਵੀ ਘੱਟ ਸਮੇਂ ਲਈ ਦੁੱਧ ਚੁਗਾਉਣ ਦੇ ਨਾਲ-ਨਾਲ ਮਾਂ ਨਾਲ ਜੁੜੇ ਚਾਰ ਹੋਰ ਕਾਰਨ ਹਨ। ਇਸ 'ਚ ਗਰਭ ਵਿਵਸਥਾ ਦੌਰਾਨ ਮੋਟਾਪਾ, ਭਾਰ ਵੱਧ ਜਾਣਾ, ਸਿਗਰਟਨੋਸ਼ੀ ਕਰਨਾ ਅਤੇ ਵਿਟਾਮਿਨ ਡੀ ਦੀ ਕਮੀ ਸ਼ਾਮਲ ਹੋਣਾ।
ਚਾਰ ਸਾਲ ਦੀ ਉਮਰ 'ਚ ਅਜਿਹੇ ਬੱਚੇ, ਜੋ ਇਨ੍ਹਾਂ ਕਾਰਕਾਂ 'ਚੋਂ ਚਾਰ ਜਾਂ ਪੰਜ ਸਾਲ 'ਚੋਂ ਕਿਸੇ ਰੂਪ 'ਚ ਪ੍ਰਭਾਵਿਤ ਰਹੇ ਹਨ। ਉਨ੍ਹਾਂ 'ਚ ਮੋਟਾਪੇ ਦਾ ਖਤਰਾ ਅਜਿਹੇ ਬੱਚਿਆਂ ਦੀ ਤੁਲਨਾ 'ਚ ਜ਼ਿਆਦਾ ਦੇਖਿਆ ਗਿਆ, ਜੋ ਉਕਤ ਕਾਰਕਾਂ ਨਾਲ ਕਿਸੇ ਰੂਪ 'ਚ ਪ੍ਰਭਾਵਿਤ ਨਹੀਂ ਰਹੇ। ਬੱਚਿਆਂ 'ਚ ਛੇ ਸਾਲ ਦੀ ਉਮਰ 'ਚ ਇਹ ਖਤਰਾ ਜ਼ਿਆਦਾ ਪਾਇਆ ਗਿਆ।
ਪਰਮਾਣੂ ਬੰਬ ਪ੍ਰੀਖਣ ਦੇ ਨਾਲ ਨਵੇਂ ਭੂ-ਵਿਗਿਆਨ ਯੁੱਗ ਦੀ ਹੋਈ ਸ਼ੁਰੂਆਤ
NEXT STORY