ਵੈੱਬ ਡੈਸਕ - ਹਰ ਕੁੜੀ ਚਾਹੁੰਦੀ ਹੈ ਕਿ ਉਸ ਦੀ ਚਮੜੀ ਚਮਕਦਾਰ, ਨਿੱਖਰੀ ਅਤੇ ਖਿੜੀ-ਖਿੜੀ ਨਜ਼ਰ ਆਵੇ। ਇਸ ਲਈ ਉਹ ਕਈ ਤਰ੍ਹਾਂ ਦੇ ਸੁੰਦਰਤਾ ਉਤਪਾਦਾਂ ਅਤੇ ਮੇਕਅੱਪ ਦੀ ਵਰਤੋਂ ਵੀ ਕਰਦੀਆਂ ਹਨ। ਪਰ ਕਈ ਕੁੜੀਆਂ ਨੂੰ ਮੇਕਅੱਪ ਕਰਨਾ ਜ਼ਿਆਦਾ ਪਸੰਦ ਨਹੀਂ ਹੁੰਦਾ। ਅਜਿਹੇ ਵਿਚ ਤੁਸੀਂ ਕੁਝ ਬੁਨਿਆਦੀ ਰੁਟੀਨ ਅਪਣਾ ਕੇ ਬਿਨਾਂ ਮੇਕਅੱਪ ਦੇ ਵੀ ਕੁਦਰਤੀ ਤੌਰ 'ਤੇ ਚਮਕਦਾਰ ਚਮੜੀ ਪਾ ਸਕਦੇ ਹੋ। ਆਓ ਜਾਣਦੇ ਹਾਂ ਇਨ੍ਹਾਂ ਨੁਕਤਿਆਂ ਬਾਰੇ...
ਭਰਪੂਰ ਮਾਤਰਾ ਵਿਚ ਪਾਣੀ ਪੀਓ
ਰੋਜ਼ਾਨਾ 7-8 ਗਿਲਾਸ ਪਾਣੀ ਪੀਓ। ਇਸ ਨਾਲ ਸਰੀਰ ਵਿਚ ਮੌਜੂਦ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਵਿਚ ਮਦਦ ਮਿਲਦੀ ਹੈ। ਚਮੜੀ ਵਿਚ ਨਮੀ ਬਰਕਰਾਰ ਰਹਿਣ ਦੇ ਨਾਲ ਝੁਰੜੀਆਂ ਘੱਟ ਹੁੰਦੀਆਂ ਹਨ। ਇਸ ਤੋਂ ਇਲਾਵਾ ਚਿਹਰਾ ਕੁਦਰਤੀ ਤੌਰ 'ਤੇ ਚਮਕਦਾਰ, ਜਵਾਨ ਅਤੇ ਖਿੜਿਆ-ਖਿੜਿਆ ਨਜ਼ਰ ਆਉਂਦਾ ਹੈ।
ਬਰਫ਼ ਨਾਲ ਮਾਲਿਸ਼ ਕਰੋ
ਰੋਜ਼ਾਨਾ 5-7 ਮਿੰਟ ਤੱਕ ਚਿਹਰੇ ਦੀ ਬਰਫ਼ ਨਾਲ ਮਾਲਿਸ਼ ਕਰੋ। ਇਸ ਨਾਲ ਚਿਹਰੇ ਦੀ ਸੋਜ, ਫੁੱਲਾਪਣ, ਜਲਨ ਅਤੇ ਧੱਫੜਾਂ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ। ਇਸ ਦੇ ਨਾਲ ਹੀ ਚਮੜੀ ਵਿਚ ਕਸਾਅ ਆਉਣ ਵਿਚ ਮਦਦ ਮਿਲਦੀ ਹੈ।
ਫੇਸ ਕ੍ਰੀਮ ਲਗਾਓ
ਚਮੜੀ ਵਿਚ ਨਮੀ ਬਰਕਰਾਰ ਰੱਖਣ ਲਈ ਸਵੇਰੇ ਫੇਸਵਾਸ਼ ਕਰਨ ਤੋਂ ਬਾਅਦ ਫੇਸ ਕ੍ਰੀਮ ਜ਼ਰੂਰ ਲਗਾਓ। ਬਿਊਟੀ ਕ੍ਰੀਮ ਵਿਚ ਜ਼ਰੂਰੀ ਫੈਟੀ ਐਸਿਡ ਪਾਏ ਜਾਂਦੇ ਹਨ, ਜੋ ਚਮੜੀ ਦੀ ਨਮੀ ਨੂੰ ਅੰਦਰ ਹੀ ਬਰਕਰਾਰ ਰੱਖਣ ਦਾ ਕੰਮ ਕਰਦੇ ਹਨ। ਤੁਸੀਂ ਚਿਹਰਾ ਧੋਣ ਤੋਂ ਬਾਅਦ ਹਲਕੀ ਗਿੱਲੀ ਚਮੜੀ 'ਤੇ ਹੀ ਕ੍ਰੀਮ ਲਗਾਓ।
ਅੱਖਾਂ ਨੂੰ ਨਮੀ ਦਿਓ
ਬਕਾਵਟ ਅਤੇ ਤਣਾਅ ਦਾ ਅਸਰ ਸਭ ਤੋਂ ਜ਼ਿਆਦਾ ਅੱਖਾਂ 'ਤੇ ਪੈਂਦਾ ਹੈ। ਇਸ ਤੋਂ ਬਚਣ ਲਈ ਅੱਖਾਂ ਦੇ ਹੇਠਾਂ ਵਾਲੇ ਹਿੱਸੇ 'ਤੇ ਆਈ ਕ੍ਰੀਮ ਲਗਾਓ। ਤੁਸੀਂ ਚਾਹੋ ਤਾਂ ਸੌਣ ਤੋਂ ਪਹਿਲਾਂ ਅੱਖਾਂ ਦੇ ਆਲੇ-ਦੁਆਲੇ ਨਾਰੀਅਲ ਤੇਲ ਜਾਂ ਐਲੋਵੇਰਾ ਜੈੱਲ ਵੀ ਲਗਾ ਸਕਦੇ ਹੋ।
ਰਾਤ ਨੂੰ ਚਿਹਰਾ ਧੋਣਾ ਨਾ ਭੁੱਲੋ
ਤੁਸੀਂ ਦਿਨ ਭਰ ਵਿਚ ਜਿੰਨੀ ਮਰਜ਼ੀ ਵਾਰ ਚਿਹਰਾ ਧੋਵੋ ਪਰ ਸੌਣ ਤੋਂ ਪਹਿਲਾਂ ਫੇਸਵਾਸ਼ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਇਸ ਨਾਲ ਚਮੜੀ 'ਤੇ ਜੰਮੀ ਦਿਨ ਭਰ ਦੀ ਗੰਦਗੀ ਸਾਫ਼ ਹੋ ਜਾਂਦੀ ਹੈ। ਇਸ ਤਰ੍ਹਾਂ ਚਿਹਰਾ ਸਾਫ਼, ਨਿਖਰਿਆ, ਮੁਲਾਇਮ ਅਤੇ ਜਵਾਨ ਨਜ਼ਰ ਆਉਂਦਾ ਹੈ।
ਪਿਜ਼ਾ ਪਰਾਂਠਾ ਬਣਾਉਣ ਦਾ ਤਰੀਕਾ
NEXT STORY