ਵਾਸ਼ਿੰਗਟਨ- ਜੇਕਰ ਤੁਹਾਨੂੰ ਲੱਗਦਾ ਹੈ ਕਿ ਤੇਜ਼ ਦੌੜਣਾ ਤੁਹਾਡੀ ਸਿਹਤ ਲਈ ਫਾਇਦੇਮੰਦ ਹੈ ਤਾਂ ਸਾਵਧਾਨ ਹੋ ਜਾਓ। ਖੋਜਕਾਰੀਆਂ ਮੁਤਾਬਕ ਜੇਕਰ ਲੰਬੀ ਉਮਰ ਚਾਹੀਦੀ ਹੈ ਤਾਂ ਤੇਜ਼ ਨਹੀਂ ਹਰੇਕ ਹਫਤੇ ਬੱਸ ਇਕ ਘੰਟਾ ਹੌਲੀ ਦੌੜੋ।
ਖੋਜਕਾਰੀ ਪੀਟਰ ਸ਼ਨੋਰ ਨੇ ਕਿਹਾ ਹੈ ਕਿ ਜੇਕਰ ਤੁਹਾਡਾ ਉਦੇਸ਼ ਮੌਤ ਦੇ ਖਤਰੇ ਨੂੰ ਘੱਟ ਕਰਨਾ ਅਤੇ ਜੀਵਨ 'ਚ ਸੁਧਾਰ ਲਿਆਉਣਾ ਹੈ ਤਾਂ ਹਫਤੇ 'ਚ ਕਈ ਵਾਰ ਹੌਲੀ ਗਤੀ ਨਾਲ ਦੌੜਣਾ ਇਕ ਬਹੁਤ ਰਣਨੀਤੀ ਹੈ। ਹਰ ਹਫਤੇ ਇਕ ਘੰਟੇ ਤੋਂ ਲੈ ਕੇ 2.4 ਘੰਟੇ ਦੌੜਣ 'ਤੇ ਮੌਤ ਦਰ ਸਭ ਤੋਂ ਘੱਟ ਦੇਖੀ ਗਈ ਹੈ ਅਤੇ ਦੌੜਣ ਦੀ ਉਦਹਾਰਣ ਦੇ ਪ੍ਰਤੀ ਹਫਤੇ 'ਚ ਤਿੰਨ ਵਾਰ ਤੋਂ ਜ਼ਿਆਦਾ ਨਹੀਂ ਸੀ।
ਖੋਜਕਾਰੀਆਂ ਨੇ 5,048 ਪ੍ਰਤੀਭਾਗੀਆਂ 'ਤੇ ਇਹ ਖੋਜ ਕੀਤੀ। ਸਿੱਟੇ 'ਚ ਇਸ ਗੱਲ ਦਾ ਖੁਲਾਸਾ ਹੋਇਆ ਕਿ 12 ਸਾਲਾਂ ਦੇ ਦੌਰਾਨ ਹੌਲੀ ਗਤੀ ਨਾਲ ਦੌੜਣ ਵਾਲਿਆਂ ਦੀ ਉਮੀਦ ਤੇਜ਼ ਗਤੀ ਨਾਲ ਦੌੜਣ ਵਾਲਿਆਂ ਦੀ ਮੌਤ ਤੋਂ ਜ਼ਿਆਦਾ ਹੋਈ। ਸ਼ਨੋਰ ਨੇ ਕਿਹਾ ਕਿ ਇਸ ਗੱਲ 'ਤੇ ਜ਼ੋਰ ਦੇਣਾ ਮਹੱਤਵਪੂਰਨ ਹੈ ਕਿ ਹੌਲੀ ਗਤੀ ਨਾਲ ਦੌੜਣਾ ਜ਼ੋਰਦਾਰ ਕਸਰਤ ਦੇ ਬਰਾਬਰ ਹੈ, ਜਦੋਂ ਕਿ ਤੇਜ਼ ਗਤੀ ਨਾਲ ਦੌੜ ਲਗਾਉਣਾ ਬਹੁਤ ਜ਼ੋਰਦਾਰ ਕਸਰਤ ਦੇ ਬਰਾਬਰ ਹੈ।
ਸੂਰਜ ਦੀਆਂ ਕਿਰਨਾਂ ਤੋਂ ਬਚਾਉਣ 'ਚ ਮਦਦ ਕਰੇਗਾ ਇਹ ਐਪ
NEXT STORY