ਖਾਣਾ ਖਾਣ ਤੋਂ ਬਾਅਦ ਕੁਝ ਚੀਜਾਂ ਦਾ ਖਾਣਾ ਸਿਹਤ ਲਈ ਫਾਇਦੇਮੰਦ ਹੁੰਦਾ ਹੈ ਅਤੇ ਕੁਝ ਦੀ ਵਰਤੋਂ ਸਿਹਤ ਲਈ ਹਾਨੀਕਾਰਕ ਹੁੰਦੀ ਹੈ। ਜਿਵੇਂ ਖਾਣਾ ਖਾਣ ਤੋਂ ਬਾਅਦ ਥੋੜੇ ਜਿਹੇ ਗੁੜ ਦੀ ਵਰਤੋਂ ਖਾਣਾ ਪਚਾਉਣ ਵਿਚ ਮਦਦਗਾਰ ਹੁੰਦਾ ਹੈ। ਖਾਣੇ ਤੋਂ ਬਾਅਦ ਸੌਂਫ, ਇਲਾਚੀ ਅਤੇ ਮਿਸ਼ਰੀ ਦੀ ਵਰਤੋਂ ਵੀ ਸਿਹਤ ਲਈ ਮਦਦਗਾਰ ਹੈ।
ਕੁਝ ਲੋਕਾਂ ਨੂੰ ਖਾਣਾ ਖਾਣ ਤੋਂ ਬਾਅਦ ਫਲ ਖਾਣ ਦੀ ਆਦਤ ਹੁੰਦੀ ਹੈ। ਇਸ ਨਾਲ ਪੇਟ ਵਿਚ ਗੈਸ ਬਣਦੀ ਹੈ। ਫਲ ਨੂੰ ਭੋਜਨ ਖਾਣ ਤੋਂ ਇਕ ਘੰਟਾ ਪਹਿਲਾਂ ਜਾਂ ਦੋ ਘੰਟੇ ਬਾਅਦ ਖਾਣਾ ਚਾਹੀਦਾ ਹੈ।
ਚਾਹ ਨਾ ਪੀਓ
ਚਾਹ ਦੀਆਂ ਪੱਤੀਆਂ ਵਿਚ ਅਮਲ ਦੀ ਮਾਤਰਾ ਵੱਧ ਹੁੰਦੀ ਹੈ, ਜਿਸ ਨਾਲ ਭੋਜਨ ਵਿਚ ਮੌਜ਼ੂਦ ਪ੍ਰੋਟੀਨ ਸਖਤ ਹੋ ਜਾਂਦਾ ਹੈ ਅਤੇ ਉਸ ਦਾ ਪਾਚਨ ਔਖਾ ਹੋ ਜਾਂਦਾ ਹੈ। ਭੋਜਨ ਖਾਣ ਤੋਂ ਬਾਅਦ ਚਾਹ ਦੀ ਵਰਤੋਂ ਨਹੀਂ ਕਰਨੀ ਚਾਹੀਦੀ।
ਠੰਡਾ ਪਾਣੀ ਨਾ ਪੀਓ
ਉਂਝ ਤਾਂ ਖਾਣਾ ਖਾਣ ਤੋਂ ਬਾਅਦ ਪਾਣੀ ਪੀਣਾ ਸਿਹਤ ਲਈ ਹਾਨੀਕਾਰਕ ਹੈ ਪਰ ਲੋੜ ਪੈਣ 'ਤੇ ਖਾਣੇ ਦਰਮਿਆਨ ਘੱਟ ਤਾਪਮਾਨ ਵਾਲਾ ਪਾਣੀ ਪੀ ਸਕਦੇ ਹੋ। ਠੰਡਾ ਪਾਣੀ ਤਾਂ ਬਿਲਕੁਲ ਨਹੀਂ ਪੀਣਾ ਚਾਹੀਦਾ, ਕਿਉਂਕਿ ਖਾਣਾ ਖਾਣ ਤੋਂ ਬਾਅਦ ਸਰੀਰ ਦਾ ਤਾਪਮਾਨ ਵੱਧ ਹੁੰਦਾ ਹੈ। ਜੇ ਅਸੀਂ ਠੰਡਾ ਪਾਣੀ ਪੀਵਾਂਗੇ ਤਾਂ ਉਹ ਸਾਡੀ ਸਿਹਤ ਨੂੰ ਨੁਕਸਾਨ ਪਹੁੰਚਾਏਗਾ। ਸਰੀਰ ਲਈ ਉਝ ਗੁਣਗੁਣਾ ਪਾਣੀ ਜਾਂ ਗਰਮ ਪਾਣੀ ਹੀ ਲਾਭਦਾਇਕ ਹੈ। ਇਸ ਨਾਲ ਸਾਡੇ ਸਰੀਰ ਦੇ ਗੰਦੇ ਟਾਕਸਿਨ ਪੇਸ਼ਾਬ ਰਾਹੀਂ ਬਾਹਰ ਨਿਕਲ ਜਾਂਦੇ ਹਨ ਅਤੇ ਅਸੀਂ ਜਾਣੇ-ਅਣਜਾਣੇ ਵਿਚ ਕਿੰਨੀਆਂ ਬੀਮਾਰੀਆਂ ਤੋਂ ਦੂਰ ਰਹਿੰਦੇ ਹਾਂ।
ਸਿਗਰਟਨੋਸ਼ੀ ਨਾ ਕਰੋ
ਬਹੁਤ ਸਾਰੇ ਲੋਕ ਖਾਣ ਖਤਮ ਕਰਨ ਤੋਂ ਤੁਰੰਤ ਬਾਅਦ ਸਿਗਰਟ ਪੀਣੀ ਸ਼ੁਰੂ ਕਰ ਦਿੰਦੇ ਹਨ। ਖਾਣਾ ਖਾਣ ਤੋਂ ਤੁਰੰਤ ਬਾਅਦ ਸਿਗਰਟ ਪੀਣੀ ਵੀ ਸਿਹਤ ਨੂੰ ਖਰਾਬ ਕਰਦੀ ਹੈ। ਖਾਣੇ ਤੋਂ ਬਾਅਦ ਇਕ ਸਿਗਰਟ ਦਿਨ ਦੀਆਂ ਦੀਆਂ 10 ਸਿਗਰਟਾਂ ਦੇ ਬਰਾਬਰ ਨੁਕਸਾਨ ਪਹੁੰਚਾਉਂਦੀ ਹੈ.
ਤੁਰੰਤ ਸੌਂਣ ਤੋਂ ਪਰਹੇਜ਼
ਖਾਣਾ ਖਾਣ ਤੋਂ ਤੁਰੰਤ ਬਾਅਦ ਸੌਂਣ ਨਾਲ ਖਾਣਾ ਸਹੀ ਢੰਗ ਨਾਲ ਨਹੀਂ ਪਚਦਾ ਹੈ। ਤੁਰੰਤ ਸੌਂਣ ਨਾਲ ਗੈਸਟ੍ਰਿਕ ਸਮੱਸਿਆ ਪੈਦਾ ਹੋ ਜਾਂਦੀ ਹੈ। ਰਾਤ ਦੇ ਖਾਣ ਤੋਂ 2-3 ਘੰਟੇ ਬਾਅਦ ਸੌਣਾ ਚਾਹੀਦਾ ਹੈ। ਦਿਨ ਦੇ ਖਾਣੇ ਤੋਂ ਬਾਅਦ ਥੋੜੀ ਜਿਹੀ ਝਪਕੀ ਸਿਹਤ ਲਈ ਚੰਗੀ ਮੰਨੀ ਜਾਂਦੀ ਹੈ।
ਖਾਣੇ ਤੋਂ ਬਾਅਦ ਇਸ਼ਨਾਨ ਨਾ ਕਰੋ
ਇਸ ਨਾਲ ਲੱਤਾਂ, ਹੱਥਾਂ ਅਤੇ ਸਰੀਰ ਵਿਚ ਖੂਨ ਦਾ ਪ੍ਰਵਾਹ ਵੱਧ ਜਾਂਦਾ ਹੈ ਅਤੇ ਪੇਟ ਦੇ ਨੇੜੇ-ਤੇੜੇ ਇਹ ਘੱਟ ਹੋ ਜਾਂਦਾ ਹੈ ਜੋ ਸਾਡੀ ਸਿਹਤ ਅਤੇ ਪਾਚਨ ਸ਼ਕਤੀ ਨੂੰ ਨੁਕਸਾਨ ਪਹੁੰਚਾਉਂਦਾ ਹੈ।
ਸ਼ੁੱਕਰਵਾਰ ਨੂੰ ਹੋਣਗੇ 'ਬ੍ਰਹਿਸਪਤੀ ਦੇ ਦਰਸ਼ਨ'
NEXT STORY