ਨਵੀਂ ਦਿੱਲੀ- ਦਿੱਲੀ ਵਿਧਾਨ ਸਭਾ ਚੋਣਾਂ ਲਈ ਹੁਣ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਦਿੱਲੀ ਵਾਲਿਆਂ ਕੋਲ ਵੋਟ ਪਾਉਣ 'ਚ ਹੁਣ 24 ਘੰਟਿਆਂ ਤੋਂ ਵੀ ਘੱਟ ਸਮਾਂ ਬਚਿਆ ਹੈ। ਸਾਰਿਆਂ ਦੀਆਂ ਨਜ਼ਰਾਂ ਦਿੱਲੀ ਦੇ ਇਸ ਦੰਗਲ 'ਤੇ ਟਿਕੀਆਂ ਹੋਈਆਂ ਹਨ ਕਿ ਆਖਿਰ ਦਿੱਲੀ ਦੀ ਕੁਰਸੀ ਕਿਸ ਨੂੰ ਮਿਲਦੀ ਹੈ? ਇਸ ਦੌਰਾਨ ਭਾਜਪਾ ਦੀ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਕਿਰਨ ਬੇਦੀ ਸ਼ੁੱਕਰਵਾਰ ਦੀ ਸਵੇਰ ਆਪਣੇ ਵਿਧਾਨ ਸਭਾ ਖੇਤਰ ਕ੍ਰਿਸ਼ਨਾਨਗਰ ਪੁੱਜੀ, ਜਿੱਥੇ ਉਨ੍ਹਾਂ ਨੇ ਗੁਰਦੁਆਰੇ 'ਚ ਮੱਥਾ ਟੇਕਿਆ ਅਤੇ ਲੰਗਰ 'ਚ ਸੇਵਾ ਵੀ ਕੀਤੀ। ਇੰਨਾ ਹੀ ਨਹੀਂ ਕਿਰਨ ਬੇਦੀ ਨੇ ਖੁਦ ਰੋਟੀਆਂ ਵੀ ਬਣਾਈਆਂ।
ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਦਾ ਪ੍ਰਚਾਰ ਖਤਮ ਹੋ ਗਿਆ। ਹੁਣ 7 ਫਰਵਰੀ ਮਤਲਬ ਸ਼ਨੀਵਾਰ ਨੂੰ ਸਾਰੇ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਵੇਗਾ ਅਤੇ 10 ਫਰਵਰੀ ਨੂੰ ਪਤਾ ਲੱਗ ਜਾਵੇਗਾ ਕਿ ਦਿੱਲੀ ਦੇ ਮੁੱਖ ਮੰਤਰੀ ਦਾ ਤਾਜ ਕਿਸ ਦੇ ਸਿਰ ਸਜੇਗਾ। ਸਾਰੀਆਂ ਪਾਰਟੀਆਂ ਨੇ ਉਨ੍ਹਾਂ ਚੋਣਾਂ 'ਚ ਆਪਣੀ ਜਾਨ ਲਗਾ ਦਿੱਤੀ ਹੈ। ਮੰਨਿਆ ਜਾ ਰਿਹਾ ਹੈ ਕਿ ਦਿੱਲੀ 'ਚ ਭਾਜਪਾ ਅਤੇ ਆਮ ਆਦਮੀ ਪਾਰਟੀ 'ਚ ਸਖਤ ਟੱਕਰ ਹੈ।
ਨੇਤਾਵਾਂ ਦੇ 'ਰੇਪ' ਦੇ ਮੁੱਦੇ ਨੂੰ ਲੈ ਕੇ ਬੜਬੋਲੇ ਬੋਲ, ਜਿਸ ਦਾ ਕੋਈ ਨਹੀਂ ਜਵਾਬ
NEXT STORY