ਨਵੀਂ ਦਿੱਲੀ- ਸਾਡੇ ਦੇਸ਼ ਵਿਚ ਬਲਾਤਕਾਰ ਜਿਹੇ ਮਾਮਲੇ ਰੁੱਕਣ ਦਾ ਨਾਂ ਨਹੀਂ ਲੈ ਰਹੇ ਹਨ। ਆਏ ਦਿਨ ਅਜਿਹੇ ਮਾਮਲੇ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਹਨ। ਅੱਜ ਔਰਤ ਘਰਾਂ ਵਿਚ ਹੀ ਸੁਰੱਖਿਅਤ ਨਹੀਂ ਹੈ। ਇਕ ਧੀ ਨੂੰ ਮਾਣ-ਸਨਮਾਨ ਨਾਲ ਜਿਊਣ ਦਾ ਹੱਕ ਵੀ ਉਸ ਕੋਲੋਂ ਖੋਹ ਲਿਆ ਗਿਆ ਹੈ। ਅਜਿਹੇ ਅਪਰਾਧਾਂ 'ਤੇ ਨੱਥ ਪਾਈ ਜਾਵੇ ਤਾਂ ਕਿਵੇਂ? ਅਪਰਾਧਾਂ ਨੂੰ ਰੋਕਣ ਲਈ ਕਾਨੂੰਨ ਭਾਵੇਂ ਹੀ ਬਣੇ ਹਨ ਪਰ ਦਰਿੰਦੀਆਂ ਨੂੰ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ 'ਚ ਕੋਈ ਖੌਫ ਨਹੀਂ ਹੈ। ਰਹੀ ਗੱਲ ਸਾਡੇ ਲੀਡਰਾਂ ਨੇ ਹੀ ਮੁੱਕਾ ਦਿੱਤੀ ਹੈ। ਦੇਸ਼ ਦੀ ਧੀ-ਭੈਣ ਦੀ ਇੱਜ਼ਤ ਨੂੰ ਬਚਾਉਣ ਲਈ ਉਨ੍ਹਾਂ ਨੂੰ ਕੋਈ ਲੈਣਾ-ਦੇਣਾ ਨਹੀਂ, ਸਗੋਂ ਉਹ ਵਿਵਾਦਪੂਰਨ ਬਿਆਨ ਦੇ ਕੇ ਅੱਗ 'ਚ ਘਿਓ ਪਾਉਣ ਦੀ ਗੱਲ ਕਰਦੇ ਹਨ। ਆਓ ਗੱਲ ਕਰਦੇ ਹਾਂ ਉਨ੍ਹਾਂ ਨੇਤਾਵਾਂ ਦੀ ਜਿਨਾਂ ਲਈ ਰੇਪ ਇਕ ਛੋਟੀ ਜਿਹੀ ਘਟਨਾ ਬਣ ਕੇ ਰਹਿ ਗਈ ਹੈ। ਉਹ ਅਜਿਹੇ ਬਿਆਨ ਦੇ ਕੇ ਸੁਰਖੀਆਂ 'ਚ ਵੀ ਰਹੇ।
ਜੇਕਰ ਗੱਲ ਕੀਤੀ ਜਾਵੇ ਨਿਰਭਯਾ ਕਾਂਡ ਦੀ, ਜਿਸ ਨੇ ਸਾਰੇ ਦੇਸ਼ ਨੂੰ ਹਿੱਲਾ ਕੇ ਰੱਖ ਦਿੱਤਾ ਸੀ। ਦੇਸ਼ ਦੇ ਹਰ ਇਕ ਨਾਗਰਿਕ ਦੀ ਮੰਗ ਇਸ ਕਿ ਇਸ ਤਰ੍ਹਾਂ ਦੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਪਰ ਸਾਡੇ ਨੇਤਾਵਾਂ ਦੀ ਸੋਚ ਇਸ ਤੋਂ ਥੋੜ੍ਹੀ ਪਰ੍ਹੇ ਹੈ।
ਮੁਲਾਇਮ ਸਿੰਘ ਯਾਦਵ- ਸਮਾਜਵਾਦੀ ਪਾਰਟੀ ਦੇ ਮੁਖੀ ਮੁਲਾਇਮ ਸਿੰਘ ਨੇ ਇਕ ਅਜਿਹਾ ਬਿਆਨ ਦਿੱਤਾ, ਜਿਸ ਕਾਰਨ ਕਾਫੀ ਬਵਾਲ ਪੈਦਾ ਹੋ ਗਿਆ। ਉਨ੍ਹਾਂ ਕਿਹਾ ਸੀ ਕਿ 'ਲੜਕਿਆਂ ਤੋਂ ਗਲਤੀਆਂ ਹੋ ਜਾਂਦੀਆਂ ਹਨ, ਇਸ ਲਈ ਬਲਾਤਕਾਰ ਦੇ ਦੋਸ਼ 'ਚ ਉਨ੍ਹਾਂ ਨੂੰ ਫਾਂਸੀ ਨਹੀਂ ਦੇਣੀ ਚਾਹੀਦੀ।
ਰੰਜੀਤ ਸਿਨਹਾ- ਸੀ. ਬੀ. ਆਈ. ਦੇ ਸਾਬਕਾ ਨਿਰਦੇਸ਼ਕ ਰੰਜੀਤ ਸਿਨਹਾ ਨੇ ਵੀ ਰੇਪ ਦੇ ਮੁੱਦੇ 'ਤੇ ਵਿਵਾਦਪੂਰਨ ਬਿਆਨ ਦੇ ਦਿੱਤਾ। ਉਨ੍ਹਾਂ ਨੇ ਕਿਹਾ ਸੀ ਕਿ ਜੇਕਰ ਰੇਪ ਨਹੀਂ ਰੋਕ ਸਕਦੇ ਤਾਂ ਉਸ ਦਾ ਮਜ਼ਾ ਲਓ।
ਆਰ. ਆਰ. ਪਾਟਿਲ- ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਆਰ. ਆਰ. ਪਾਟਿਲ ਨੇ ਤਾਂ ਅਜੀਬ ਬਿਆਨ ਦੇ ਕੇ ਸਾਰਿਆਂ ਦੇ ਹੋਸ਼ ਹੀ ਉਡਾ ਦਿੱਤੇ। ਉਨ੍ਹਾਂ ਨੇ ਆਪਣੇ ਇਕ ਸਮਰਥਨ ਨੂੰ ਇਹ ਨਸੀਹਤ ਦੇ ਦਿੱਤੀ ਕਿ ਜੇਕਰ ਰੇਪ ਹੀ ਕਰਨਾ ਸੀ ਤਾਂ ਚੋਣਾਂ ਤੋਂ ਬਾਅਦ ਕਰਨਾ ਸੀ।
ਅਭਿਜੀਤ ਮੁਖਰਜੀ- ਰਾਸ਼ਟਰਪਤੀ ਪ੍ਰਣਬ ਮੁਖਰਜੀ ਦੇ ਪੁੱਤਰ ਅਭਿਜੀਤ ਮੁਖਰਜੀ ਨੇ ਵੀ ਔਰਤਾਂ ਵਿਰੁੱਧ ਵਧ ਰਹੇ ਅਪਰਾਧਾਂ ਬਾਰੇ ਅਜੀਬ ਤਰ੍ਹਾਂ ਦੀ ਟਿੱਪਣੀ ਕਰ ਦਿੱਤੀ। ਉਨ੍ਹਾਂ ਨੇ ਕਿਹਾ ਕਿ ਰੇਪ ਲਈ ਔਰਤਾਂ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਜੋ ਹੁਣ ਪ੍ਰਦਰਸ਼ਨ ਕਰ ਰਹੀਆਂ ਹਨ, ਇਹ ਔਰਤਾਂ ਹੀ ਰਾਤ ਦੇ ਸਮੇਂ ਮੇਕਅਪ ਕਰ ਕੇ ਪਬ ਜਾਣਗੀਆਂ।
ਕੁਝ ਨੇਤਾਵਾਂ ਨੇ ਰੇਪ ਲਈ ਔਰਤਾਂ ਨੂੰ ਹੀ ਜ਼ਿੰਮੇਵਰਾ ਠਹਿਰਾਇਆ। ਇਨ੍ਹਾਂ ਨੇਤਾਵਾਂ 'ਚੋਂ ਮੱਧ ਪ੍ਰਦੇਸ਼ ਭਾਜਪਾ ਦੇ ਨੇਤਾ
ਕੈਲਾਸ਼ ਵਿਜੇਵਰਗੀਯ ਨੇ ਕਿਹਾ ਕਿ ਔਰਤਾਂ ਨੂੰ ਛੋਟੇ ਕੱਪੜੇ ਨਹੀਂ ਪਾਉਣੇ ਚਾਹੀਦੇ। ਛੋਟੀ ਕੱਪੜੇ ਪਹਿਨਣ ਨਾਲ ਰੇਪ ਦੀਆਂ ਘਟਨਾਵਾਂ ਵਧਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਅਜਿਹੇ ਕੱਪੜੇ ਪਹਿਨੇ ਚਾਹੀਦੇ ਹਨ, ਜਿਸ ਨਾਲ ਔਰਤਾਂ ਪ੍ਰਤੀ ਸਨਮਾਨ ਵਧੇ ਨਾ ਕਿ ਛੋਟੇ ਕੱਪੜੇ, ਜਿਸ ਨਾਲ ਉਤੇਜਨਾ ਪੈਦਾ ਹੋਵੇ।
ਅਰੁਣ ਜੇਤਲੀ- ਵਿਵਾਦਪੂਰਨ ਬਿਆਨਾਂ 'ਚ ਵਿੱਤ ਮੰਤਰੀ ਅਰੁਣ ਜੇਤਲੀ ਵੀ ਪਿੱਛੇ ਨਹੀਂ ਰਹੇ। ਉਨ੍ਹ੍ਹਾਂ ਨੇ ਦਿੱਲੀ 'ਚ ਹੋਏ ਰੇਪ ਕਾਂਡ ਨੂੰ ਛੋਟੀ ਜਿਹੀ ਘਟਨਾ ਕਰਾਰ ਦਿੱਤਾ। ਜਿਸ ਕਾਰਨ ਉਨ੍ਹਾਂ ਦੇ ਇਸ ਬਿਆਨ ਕਾਰਨ ਮਹਿਲਾ ਕਮਿਸ਼ਨ ਨੇ ਇਤਰਾਜ਼ ਜ਼ਾਹਰ ਕੀਤਾ ਅਤੇ ਜੇਤਲੀ ਨੂੰ ਮੁਆਫੀ ਮੰਗਣ ਲਈ ਮਜਬੂਰ ਹੋਣਾ ਪਿਆ ਸੀ।
ਰੇਪ ਤੋਂ ਬਾਅਦ ਕੀਤੀ ਅਜਿਹੀ ਬੇਰਹਿਮੀ ਕਿ ਸੁਣ ਰੂਹ ਕੰਬ ਜਾਵੇ
NEXT STORY