ਰੋਹਤਕ- ਬੇਟੀ ਦੇ ਕਤਲ ਦੇ ਮਾਮਲੇ 'ਚ ਜੇਲ 'ਚ ਬੰਦ ਮਾਂ ਨੇ ਨਵਜੰਮ੍ਹੀ ਬੇਟੀ ਦਾ ਗਲਾ ਘੁੱਟ ਦਿੱਤਾ। ਹੁਣ ਉਸ ਨੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। 'ਮੈਂ ਨਹੀਂ ਚਾਹੁੰਦੀ ਸੀ ਕਿ ਬੇਟੀ ਪੈਦਾ ਹੋਵੇ ਅਤੇ ਅੱਗੇ ਵਧੇ। ਇਸ ਲਈ ਆਪਣੀ ਹੀ ਕੁੱਖ ਤੋਂ ਪੈਦਾ ਹੋਈ ਮਾਸੂਮ ਦਾ ਗਲਾ ਘੁੱਟ ਦਿੱਤਾ। ਮੈਨੂੰ ਕਿਸੇ ਗੱਲ ਦਾ ਅਫਸੋਸ ਨਹੀਂ ਹੈ। ਮੈਨੂੰ ਬੇਟੀਆਂ ਤੋਂ ਨਫਰਤ ਹੈ।' ਇਹ ਖੁਲਾਸਾ ਕੀਤਾ ਹੈ 4 ਦਿਨ ਪਹਿਲਾਂ ਸੁਨਾਰੀਆ ਜੇਲ ਦੀ ਬੈਰਕ 'ਚ ਆਪਣੀ ਨਵਜੰਮ੍ਹੀ ਬੱਚੀ ਦੇ ਕਤਲ ਕਰਨ ਦੀ ਆਪਣੀ ਮਾਂ ਨੇ। ਜ਼ਿਕਰਯੋਗ ਹੈ ਕਿ ਸੋਨੀਪਤ ਦੇ ਰੂਖੀ ਪਿੰਡ ਵਾਸੀ ਔਰਤ ਵੱਡੀ ਬੇਟੀ ਦੇ ਕਤਲ ਦੇ ਦੋਸ਼ 'ਚ ਹੀ ਸੁਨਾਰੀਆ ਜੇਲ 'ਚ ਬੰਦ ਹੈ। ਵੀਰਵਾਰ ਨੂੰ ਸ਼ਿਵਾਜੀ ਕਾਲੋਨੀ ਥਾਣਾ ਪੁਲਸ ਨੇ ਅਦਾਲਤ ਦੇ ਆਦੇਸ਼ 'ਤੇ ਪ੍ਰੋਡਕਸ਼ਨ ਵਾਰੰਟ ਲੈ ਦੋਸ਼ੀ ਔਰਤ ਨੂੰ ਗ੍ਰਿਫਤਾਰ ਕਰ ਲਿਆ। ਕੋਰਟ 'ਚ ਪੇਸ਼ ਕਰ ਕੇ ਪੁੱਛ-ਗਿੱਛ ਲਈ ਸਮਾਂ ਮੰਗਿਆ। ਅਦਾਲਤ ਨੇ ਦੋਸ਼ੀ ਔਰਤ ਨੂੰ ਪੁੱਛ-ਗਿੱਛ ਤੋਂ ਬਾਅਦ ਨਿਆਇਕ ਹਿਰਾਸਤ 'ਚ ਫਿਰ ਤੋਂ ਸੁਨਾਰੀਆ ਜੇਲ ਭੇਜ ਦਿੱਤਾ ਹੈ।
10 ਜਨਵਰੀ ਨੂੰ ਰੂਖੀ ਵਾਸੀ ਜੋਤੀ ਨੂੰ ਸੁਨਾਰੀਆ ਜੇਲ ਭੇਜਿਆ ਗਿਆ। ਉਸ 'ਤੇ ਦੋਸ਼ ਰਹੇ ਕਿ ਉਸ ਨੇ ਆਪਣੀ ਡੇਢ ਸਾਲ ਦੀ ਬੇਟੀ ਦੀ ਪਿੰਡ 'ਚ ਹੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਸੋਨੀਪਤ ਜ਼ਿਲਾ ਜੇਲ 'ਚ ਮਹਿਲਾ ਬੈਰਕ ਨਹੀਂ ਹੈ, ਇਸ ਲਈ ਉਸ ਨੂੰ ਰੋਹਤਕ ਦੀ ਸੁਨਾਰੀਆ ਜੇਲ 'ਚ ਭੇਜ ਦਿੱਤਾ ਜਾਵੇਗਾ। ਜੋਤੀ ਦਾ ਪਤੀ ਨਵੀਨ ਆਈ. ਟੀ. ਬੀ. ਪੀ. 'ਚ ਤਾਇਨਾਤ ਹੈ। ਜੇਲ 'ਚ ਰਹਿੰਦੇ ਹੋਏ ਹੀ ਉਸ ਨੇ 29 ਜਨਵਰੀ ਨੂੰ ਇਕ ਹੋਰ ਬੇਟੀ ਨੂੰ ਪੀ. ਜੀ. ਆਈ. 'ਚ ਜਨਮ ਦਿੱਤਾ। ਦੋਸ਼ ਹੈ ਕਿ ਜੋਤੀ ਨੇ ਬੈਰਕ 'ਚ 2 ਫਰਵਰੀ ਦੀ ਸ਼ਾਮ ਨੂੰ 4 ਦਿਨ ਦੀ ਨਵਜੰਮ੍ਹੀ ਬੱਚੀ ਦਾ ਵੀ ਗਲਾ ਘੁੱਟ ਕੇ ਕਤਲ ਕਰ ਦਿੱਤਾ ਹੈ। ਜੋਤੀ ਨੇ ਸ਼ੁਰੂਆਤੀ ਪੁੱਛ-ਗਿੱਛ 'ਚ ਸਵੀਕਾਰ ਕੀਤਾ ਹੈ ਕਿ ਖੁਦ ਉਸ ਨੇ ਗਲਾ ਘੁੱਟ ਕੇ ਆਪਣੀ ਬੇਟੀ ਦਾ ਕਤਲ ਕੀਤਾ ਹੈ। ਉਹ ਨਹੀਂ ਚਾਹੁੰਦੀ ਸੀ ਕਿ ਉਸ ਦੇ ਬੇਟੀ ਪੈਦਾ ਹੋਵੇ ਅਤੇ ਉਹ ਵੱਡੀ ਹੋਵੇ। ਉਸ ਨੂੰ ਬੇਟੀਆਂ ਤੋਂ ਨਫ਼ਰਤ ਸੀ। ਪੁੱਛ-ਗਿੱਛ ਤੋਂ ਬਾਅਦ ਅਦਾਲਤ ਨੇ ਔਰਤ ਨੂੰ ਵੀਰਵਾਰ ਦੇਰ ਸ਼ਾਮ ਵਾਪਸ ਸੁਨਾਰੀਆ ਜੇਲ ਭੇਜ ਦਿੱਤਾ।
ਸਮੋਸੇ 'ਚ ਤਾਂ ਆਲੂ ਹੈ, ਲਾਲੂ ਕਿੱਥੇ ਹੈ?-ਭਗਵੰਤ (ਵੀਡੀਓ)
NEXT STORY