ਨਵੀਂ ਦਿੱਲੀ - ਦਿੱਲੀ ਵਿਖੇ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸੀ ਪਾਰਟੀਆਂ ਖੂਬ ਜ਼ੋਰਾਂ-ਸ਼ੋਰਾਂ ਨਾਲ ਚੋਣ ਪ੍ਰਚਾਰ 'ਚ ਜੁੱਟੀਆਂ ਹੋਈਆਂ ਹਨ। ਇਸ ਚੋਣ ਪ੍ਰਚਾਰ 'ਚ ਹਰ ਪਾਰਟੀ ਵਲੋਂ ਪੂਰੀ ਵਾਹ ਲਗਾਈ ਜਾ ਰਹੀ ਹੈ ਕਿ ਜਨਤਾ ਉਨ੍ਹਾਂ ਦੇ ਹੱਕ 'ਚ ਵੋਟ ਕਰੇ ਅਤੇ ਉਨ੍ਹਾਂ ਦੀ ਪਾਰਟੀ ਸੱਤਾ 'ਚ ਆਵੇ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਐਮ. ਪੀ. ਭਗਵੰਤ ਮਾਨ ਨੇ ਦਿੱਲੀ ਚੋਣ ਪ੍ਰਚਾਰ ਦੌਰਾਨ ਵਿਰੋਧੀ ਲੀਡਰਾਂ 'ਤੇ ਚੁਟਕੀ ਲਈ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੀਡਰਾਂ ਨੇ ਆਪਣੇ ਆਪ ਨੂੰ ਜਨਤਾ ਤੋਂ ਉੱਪਰ ਸਮਝਿਆ ਉਨ੍ਹਾਂ ਦੀ ਹਾਰ ਹੀ ਹੋਈ ਹੈ।
ਇਸ ਦੌਰਾਨ ਭਗਵੰਤ ਮਾਨ ਨੇ ਲਾਲੂ ਯਾਦਵ 'ਤੇ ਲਈ ਚੁਟਕੀ
ਲੈਂਦਿਆਂ ਕਿਹਾ ਕਿ ਲਾਲੂ ਯਾਦਵ ਬਿਹਾਰ ਤੋਂ ਗਾਇਬ ਹੋ ਗਏ ਹਨ ਅਤੇ ਉਨ੍ਹਾਂ ਮਜ਼ਾਕੀਆ ਲਹਿਜੇ 'ਚ ਕਿਹਾ ਕਿ ਆਲੂ ਤਾਂ ਹੈ, ਲਾਲੂ ਕਿੱਥੇ ਹੈ? ਭਗਵੰਤ ਨੇ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲ਼ਾ ਦੀਕਸ਼ਿਤ 'ਤੇ ਵੀ ਹਮਲੇ ਬੋਲੇ।
ਦਿੱਲੀ ਚੋਣਾਂ- ਵੋਟ ਲਈ ਕਿਰਨ ਬੇਦੀ ਨੇ ਗੁਰਦੁਆਰੇ 'ਚ ਬੇਲੀਆਂ ਰੋਟੀਆਂ!
NEXT STORY