ਅਲਵਰ- ਪਤਨੀ ਨਾਲ ਪਿਆਰ ਅਤੇ ਉਸ ਦੇ ਜ਼ਿੰਦਾ ਹੋਣ ਦੀ ਮੈਨੂੰ ਉਮੀਦ ਸੀ। ਇਹ ਬੋਲ ਹਨ ਉਸ ਸ਼ਖਸ ਦੇ, ਜਿਸ ਨੇ 2013 'ਚ ਆਪਣੀ ਪਤਨੀ ਨੂੰ ਗੁਆ ਦਿੱਤਾ। ਹਰ ਕੋਈ ਉਸ ਨੂੰ ਮਰਿਆ ਮੰਨ ਰਿਹਾ ਸੀ। ਇਸ ਸ਼ਖਸ ਨੇ ਆਪਣੀ ਪਤਨੀ ਦੇ ਜ਼ਿੰਦਾ ਰਹਿਣ ਦੀ ਉਮੀਦ ਨਹੀਂ ਛੱਡੀ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ, ਕੇਦਾਰਨਾਥ 'ਚ ਆਏ ਭਿਆਨਕ ਹੜ ਦੀ। ਜਿਸ ਨੇ ਲੱਖਾਂ ਘਰਾਂ ਨੂੰ ਉਜਾੜ ਦਿੱਤਾ। ਕੋਈ ਦੁਨੀਆ ਛੱਡ ਕੇ ਗਿਆ ਅਤੇ ਕੋਈ ਆਪਣਿਆਂ ਤੋਂ ਵਿਛੜ ਗਿਆ।
ਇਹ ਸ਼ਖਸ ਨੇ 18 ਮਹੀਨੇ ਤੋਂ ਇਸ ਜਿੱਦ 'ਤੇ ਬੈਠਾ ਹੈ ਕਿ ਉਸ ਦੀ ਜ਼ਿੰਦਗੀ ਵਾਪਸ ਪਰਤ ਆਵੇਗੀ। ਆਖਰ ਪਤੀ ਦੀ ਜਿੱਦ ਅਤੇ ਉਮੀਦ ਇਕ ਦਿਨ ਪੂਰੀ ਹੋਈ। ਇਹ ਕਹਾਣੀ ਹੈ ਅਲਵਰ, ਰਾਜਸਥਾਨ ਦੇ ਭੀਕਮਪੁਰਾ ਦੇ ਵਜਿੰਦਰ ਨਾਂ ਦੇ ਸ਼ਖਸ ਦੀ, ਜੋ ਕਿ ਪੇਸ਼ੇ ਤੋਂ ਡਰਾਈਵਰ ਹੈ। ਉਹ 12 ਜੂਨ 2013 ਨੂੰ ਬੱਸ ਲੈ ਕੇ ਚਾਰਧਾਮ ਦੀ ਯਾਤਰਾ 'ਤੇ ਉੱਤਰਾਖੰਡ ਗਏ ਸਨ। ਨਾਲ ਹੀ ਪਤਨੀ ਲੀਲਾ ਅਤੇ 30 ਯਾਤਰੀ ਸਨ। ਇਹ ਸਾਰੇ ਲੋਕ ਕੇਦਾਰਨਾਥ ਵਿਚ ਸਨ ਕਿ ਕੁਦਰਤ ਦੀ ਅਜਿਹੀ ਆਫਤ ਆਈ ਕਿ ਕੁਝ ਲੋਕ ਵਿਛੜ ਗਏ ਅਤੇ ਕਈ ਇਸ ਦੁਨੀਆ ਨੂੰ ਛੱਡ ਗਏ।
ਇਸ ਆਫਤ ਵਿਚ ਵਜਿੰਦਰ ਦੀ ਪਤਨੀ ਲੀਲਾ ਵੀ ਵਿਛੜ ਗਈ। ਸਾਰਿਆਂ ਨੇ ਉਸ ਨੂੰ ਮਰਿਆ ਹੋਇਆ ਮੰਨ ਲਿਆ ਪਰ ਉਸ ਨੇ ਆਪਣੀ ਉਮੀਦ ਨਹੀਂ ਛੱਡੀ। ਆਪਣੀ ਪਤਨੀ ਦੀ ਤਸਵੀਰ ਲੈ ਉਸ ਨੇ ਪਹਾੜਾਂ ਦਾ ਕੋਨਾ-ਕੋਨਾ ਛਾਣ ਮਾਰਿਆ। ਲੋਕਾਂ ਨੂੰ ਪੁੱਛਦੇ ਫਿਰਦੇ ਪਰ ਆਖਿਰਕਾਰ ਉਨ੍ਹਾਂ ਦੀ ਇਹ ਮਿਹਨਤ ਰੰਗ ਲਿਆਈ। ਕੇਦਾਰਨਾਥ ਦੇ ਉਤਰਕਾਸ਼ੀ ਜ਼ਿਲੇ ਵਿਚ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਇਸ ਤਸਵੀਰ ਵਰਗੀ ਇਕ ਪਾਗਲ ਔਰਤ ਪਿੰਡ 'ਚ ਹੀ ਅਕਸਰ ਨਜ਼ਰ ਆਉਂਦੀ ਹੈ। ਵਜਿੰਦਰ ਦੌੜੇ ਤਾਂ ਦੇਖਿਆ ਕਿ ਉਹ ਲੀਲਾ ਹੀ ਸੀ। ਉਹ ਉਨ੍ਹਾਂ ਨੂੰ ਆਪਣੇ ਨਾਲ ਲੈ ਆਏ। ਪਾਗਲ ਹੋਣ ਕਾਰਨ ਲੀਲਾ ਖੁਦ ਬੱਚਿਆਂ ਵਾਂਗ ਕਰਦੀ ਹੈ। ਇਸ ਤਬਾਹੀ ਤੋਂ ਬਾਅਦ ਉੱਤਰਾਖੰਡ ਵਿਚ ਪਾਗਲਾਂ ਦੀ ਗਿਣਤੀ ਵਧੀ। ਜ਼ਿਆਦਾਤਰ ਲੋਕ ਸਦਮੇ ਨਾਲ ਪਾਗਲ ਹੋ ਗਏ। ਲੀਲਾ ਦੇ ਪਤੀ ਉਹ ਉਸ ਦਾ ਇਲਾਜ ਕਰਾਉਣਗੇ।
2 ਬੇਟੀਆਂ ਦੀ ਕਾਤਲ ਮਾਂ ਨੇ ਕੀਤਾ ਹੈਰਾਨ ਕਰਨ ਵਾਲਾ ਖੁਲਾਸਾ
NEXT STORY