ਨਵੀਂ ਦਿੱਲੀ- ਆਮ ਆਦਮੀ ਪਾਰਟੀ ਦੇ ਆਗੂ ਅਰਵਿੰਦ ਕੇਜਰੀਵਾਲ ਨੇ ਭਾਜਪਾ 'ਤੇ ਵੱਡਾ ਹਮਲਾ ਕੀਤਾ ਹੈ। ਕੇਜਰੀਵਾਰ ਦਾ ਕਹਿਣਾ ਹੈ ਕਿ ਭਾਜਪਾ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਇਸ ਦੇ ਬਾਵਜੂਦ ਉਹ ਦਿੱਲੀ ਵਿਧਾਨ ਸਭਾ ਚੋਣਾਂ 'ਚ ਜਿੱਤ ਨਹੀਂ ਸਕੇਗੀ। ਦਿੱਲੀ 'ਚ ਸ਼ਨੀਵਾਰ ਨੂੰ ਵਿਧਾਨ ਸਭਾ ਚੋਣਾਂ ਹਨ, ਜਿਸ ਲਈ ਪ੍ਰਚਾਰ ਵੀ ਖਤਮ ਹੋ ਚੁੱਕਿਆ ਹੈ ਪਰ ਕੇਜਰੀਵਾਲ ਨੇ ਸ਼ੱਕ ਜ਼ਾਹਰ ਕੀਤਾ ਹੈ ਕਿ ਭਾਜਪਾ ਉਨ੍ਹਾਂ ਨੂੰ ਬਦਨਾਮ ਕਰਨ ਦੀ ਸਾਜਿਸ਼ ਰਚ ਰਹੀ ਹੈ। ਉਨ੍ਹਾਂ ਨੇ ਟਵੀਟ ਕਰ ਕੇ ਦੱਸਿਆ,''ਭਾਜਪਾ ਸਾਨੂੰ ਬਦਨਾਮ ਕਰਨ ਦੀ ਅੱਜ ਪੂਰੀ ਕੋਸ਼ਿਸ਼ ਕਰ ਰਹੀ ਹੈ। ਸਾਡੀ ਟੋਪੀ ਲਗਾ ਕੇ, ਮੇਰੀ ਫੋਟੋ ਲਗਾ ਕੇ ਗਲਤ ਕੰਮ ਕਰਨਗੇ ਪਰ ਸੱਚ ਹੁੰਦਾ ਹੈ, ਜਨਤਾ ਸਭ ਸਮਝਦੀ ਹੈ।''
ਤਮਾਮ ਮੀਡੀਆ ਸਰਵੇ 'ਚ ਆਮ ਆਦਮੀ ਪਾਰਟੀ ਨੂੰ ਬਹੁਮਤ ਮਿਲਦਾ ਦਿੱਸ ਰਿਹਾ ਹੈ। ਕੇਜਰੀਵਾਲ ਦਾ ਵੀ ਮੰਨਣਾ ਹੈ ਕਿ ਹੁਣ ਉਨ੍ਹਾਂ ਦੀ ਜਿੱਤ ਪੱਕੀ ਹੈ। ਉਨ੍ਹਾਂ ਨੇ ਟਵੀਟ ਕਰ ਕੇ ਕਿਹਾ,''ਭਾਜਪਾ ਵਾਲਿਆਂ, ਤੁਸੀਂ ਤੰਤਰ ਦੀ ਵਰਤੋਂ ਕਰ ਕੇ ਸਾਡੇ ਸਾਰੇ ਉਮੀਦਵਾਰਾਂ ਨੂੰ ਗ੍ਰਿਫਤਾਰ ਕਰ ਲਵੋ, ਫਿਰ ਵੀ ਤੁਹਾਡੀ ਹਾਰ ਯਕੀਨੀ ਹੈ।'' ਜ਼ਿਕਰਯੋਗ ਹੈ ਕਿ ਦਿੱਲੀ ਪੁਲਸ ਕਮਿਸ਼ਨਰ ਬੀ. ਐੱਸ. ਬੱਸੀ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਨਰੇਸ਼ ਬਾਲਯਾਨ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਬੱਸੀ ਦਾ ਕਹਿਣਾ ਹੈ ਕਿ ਸ਼ਰਾਬ ਦੀਆਂ ਜੋ ਬੋਤਲਾਂ ਮਿਲੀਆਂ ਸਨ ਉਹ ਨਰੇਸ਼ ਬਾਲਯਾਨ ਦੀਆਂ ਹੀ ਸਨ।
ਮਤੰਗ ਮਾਮਲਾ : ਸੀਨੀਅਰ ਆਈ. ਪੀ. ਐੱਸ. ਅਧਿਕਾਰੀ ਜਾਂਚ ਦੇ ਘੇਰੇ 'ਚ
NEXT STORY