ਨਵੀਂ ਦਿੱਲੀ - ਸ਼ਾਰਦਾ ਘਪਲਾ ਮਾਮਲੇ ਵਿਚ ਸਾਬਕਾ ਕੇਂਦਰੀ ਮੰਤਰੀ ਮਤੰਗ ਸਿੰਘ ਦੀ ਗ੍ਰਿਫਤਾਰੀ ਰੋਕਣ ਲਈ ਸੀ. ਬੀ. ਆਈ. ਨੂੰ ਕਥਿਤ ਤੌਰ 'ਤੇ ਪ੍ਰਭਾਵਿਤ ਕਰਨ ਦਾ ਯਤਨ ਕਰਨ ਦੇ ਮਾਮਲੇ ਵਿਚ ਗ੍ਰਹਿ ਸਕੱਤਰ ਅਨਿਲ ਗੋਸਵਾਮੀ ਦੀ ਬਰਖਾਸਤਗੀ ਤੋਂ ਬਾਅਦ ਹੁਣ ਇਕ ਸੀਨੀਅਰ ਆਈ. ਪੀ. ਐੱਸ. ਅਧਿਕਾਰੀ ਵੀ ਜਾਂਚ ਦੇ ਘੇਰੇ ਵਿਚ ਆ ਗਿਆ ਹੈ। ਅਧਿਕਾਰਤ ਸੂਤਰਾਂ ਨੇ ਕਿਹਾ ਕਿ ਆਈ. ਪੀ. ਐੱਸ. ਅਧਿਕਾਰੀ ਦੇ ਆਚਰਣ ਸੰਬੰਧੀ ਇਕ ਰਿਪੋਰਟ ਸਰਕਾਰ ਵਿਚ ਉੱਚ ਪੱਧਰ 'ਤੇ ਭੇਜੀ ਗਈ ਹੈ। ਆਈ. ਪੀ. ਐੱਸ. ਅਧਿਕਾਰੀ ਦੇ ਆਚਰਣ ਸੰਬੰਧੀ ਗੋਸਵਾਮੀ ਨੇ ਕੇਂਦਰ ਨੂੰ ਜਾਣੂ ਕਰਵਾਇਆ ਸੀ। ਸੂਤਰਾਂ ਨੇ ਕਿਹਾ ਕਿ ਅਧਿਕਾਰੀ ਨੇ ਸ਼ੁਰੂ ਵਿਚ ਸ਼ਾਰਦਾ ਚਿੱਟ ਫੰਡ ਘਪਲੇ ਦੀ ਜਾਂਚ ਕਰ ਰਹੀ ਸੀ. ਬੀ. ਆਈ. ਟੀਮ ਨੂੰ ਅਪੀਲ ਕੀਤੀ ਸੀ ਕਿ ਸਿੰਘ ਕੋਲੋਂ ਕੋਲਕਾਤਾ ਦੀ ਥਾਂ ਦਿੱਲੀ ਵਿਚ ਪੁੱਛਗਿਛ ਕੀਤੀ ਜਾਵੇ।
ਸਿਰਫ 2 ਕੰਪਿਊਟਰਾਂ ਨਾਲ ਕੀਤੀ ਸੀ ਸ਼ੁਰੂਆਤ, ਅੱਜ ਕਮਾ ਰਹੀ ਹੈ ਲੱਖਾਂ
NEXT STORY