ਨਵੀਂ ਦਿੱਲੀ- ਅੰਤਰਰਾਸ਼ਟਰੀ ਬਾਜ਼ਾਰਾਂ 'ਚ ਜਾਰੀ ਨਰਮੀ ਨਾਲ ਸਥਾਨਕ ਮੰਗ ਡਿੱਗਣ ਨਾਲ ਅੱਜ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 100 ਰੁਪਏ ਕੰਮਜ਼ੋਰ ਹੋ ਕੇ 28200 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ ਹੈ ਅਤੇ ਚਾਂਦੀ 250 ਰੁਪਏ ਡਿੱਗ ਕੇ 38350 ਰੁਪਏ ਪ੍ਰਤੀ ਕਿਲੋਗ੍ਰਾਮ ਬੋਲੀ ਗਈ ਹੈ।
ਲੰਡਨ ਅਤੇ ਨਿਊਯਾਰਕ 'ਚ ਕੱਲ ਸੋਨੇ ਦੀ ਕੀਮਤ 'ਚ 0.5 ਫੀਸਦੀ ਦੀ ਗਿਰਾਵਟ ਦੇ ਬਾਅਦ ਅੱਜ ਸਿੰਗਾਪੁਰ 'ਚ ਇਸ 'ਚ ਮਾਮੂਲੀ ਵਾਧਾ ਦੇਖਿਆ ਗਿਆ ਅਤੇ ਇਹ 0.22 ਫੀਸਦੀ ਵੱਧ ਕੇ 1267.20 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ। ਅਮਰੀਕੀ ਸੋਨਾ ਵਾਅਦਾ ਵੀ 0.40 ਫੀਸਦੀ ਮਜ਼ਬੂਤ ਹੋ ਕੇ 1267.80 ਡਾਲਰ ਪ੍ਰਤੀ ਔਂਸ ਬੋਲਿਆ ਗਿਆ।
ਬੰਦਾਯੂ ਕਾਂਡ : ਲੜਕੀਆਂ ਵਲੋਂ ਖੁਦਕੁਸ਼ੀ ਨੂੰ ਲੈ ਕੇ ਹੋਇਆ ਖੁਲਾਸਾ!
NEXT STORY