ਬੰਦਾਯੂ- ਉੱਤਰ ਪ੍ਰਦੇਸ਼ 'ਚ 2 ਨਾਬਾਲਗ ਭੈਣਾਂ ਦੀਆਂ ਲਾਸ਼ਾਂ ਦਰਖਤ ਨਾਲ ਲਟਕਦੀਆਂ ਮਿਲੀਆਂ। ਜਿਸ ਕਾਰਨ ਉੱਤਰ ਪ੍ਰਦੇਸ਼ ਦੀ ਸਰਕਾਰ 'ਤੇ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਕਈ ਸਵਾਲ ਖੜ੍ਹੇ ਹੋ ਗਏ ਸਨ। ਇਸ ਮਾਮਲੇ ਦੀ ਜਾਂਚ ਸੀ. ਬੀ. ਆਈ. ਕਰ ਰਹੀ ਹੈ। ਸੀ. ਬੀ. ਆਈ. ਨੇ ਕੋਰਟ ਨੂੰ ਕਲੋਜਰ ਰਿਪੋਰਟ ਸੌਂਪੀ ਹੈ, ਜਿਸ ਵਿਚ ਇਕ ਵੱਡਾ ਖੁਲਾਸਾ ਹੋਇਆ ਹੈ। ਸੀ. ਬੀ. ਆਈ. ਦਾ ਕਹਿਣਾ ਹੈ ਕਿ ਲੜਕੀਆਂ ਨੇ ਸ਼ਰਮ ਕਾਰਨ ਦਰਖਤ 'ਤੇ ਲਟਕ ਕੇ ਖੁਦ ਨੂੰ ਫਾਂਸੀ ਲਾ ਲਈ ਸੀ। ਲੜਕੀਆਂ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਇਹ ਆਤਮ ਹੱਤਿਆ ਨਹੀਂ ਸਗੋਂ ਕਿ ਹੱਤਿਆ ਦਾ ਮਾਮਲਾ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਉੱਤਰ ਪ੍ਰਦੇਸ਼ ਦੇ ਬੰਦਾਯੂ 'ਚ 2 ਨਾਬਾਲਗ ਭੈਣਾਂ ਨਾਲ ਰੇਪ ਹੋਇਆ ਸੀ ਅਤੇ ਉਨ੍ਹਾਂ ਦੋਹਾਂ ਦੀਆਂ ਲਾਸ਼ਾਂ ਦਰਖਤ ਨਾਲ ਲਟਕਦੀਆਂ ਮਿਲੀਆਂ ਸਨ। ਇਹ ਦੋਵੇਂ ਭੈਣਾਂ ਘਰ ਤੋਂ ਬਾਹਰ ਟਾਇਲਟ ਲਈ ਘਰ ਤੋਂ ਬਾਹਰ ਗਈਆਂ ਸਨ ਪਰ ਵਾਪਸ ਘਰ ਹੀ ਨਹੀਂ ਮੁੜੀਆਂ। ਜਿਸ ਤੋਂ ਸਵੇਰੇ ਦੋਹਾਂ ਦੀਆਂ ਲਾਸ਼ਾਂ ਦਰਖਤ ਨਾਲ ਲਟਕਦੀਆਂ ਮਿਲੀਆਂ। ਦੋਹਾਂ ਭੈਣਾਂ ਦੇ ਪਿੰਡ ਦੇ 'ਚ ਵਿਚ ਹੀ ਪੱਪੂ ਯਾਦਵ ਨਾਂ ਦੇ ਸ਼ਖਸ ਨਾਲ ਸਰੀਰਕ ਸੰਬੰਧ ਬਣਾਉਣ ਦੀ ਗੱਲ ਚਰਚਾ ਵਿਚ ਸੀ। ਪੱਪੂ ਨੂੰ ਹੀ ਛੋਟੀ ਭੈਣ ਨੂੰ ਖੇਤਾਂ ਵਿਚ ਬੁਲਾਇਆ ਸੀ। ਇਹ ਗੱਲ ਉਨ੍ਹਾਂ ਦੇ ਰਿਸ਼ਤੇਦਾਰ ਨੂੰ ਪਤਾ ਲੱਗ ਗਈ ਸੀ, ਜਿਸ ਕਾਰਨ ਦੋਹਾਂ ਭੈਣਾਂ ਨੇ ਸ਼ਰਮ ਦੇ ਮਾਰੇ ਫਾਂਸੀ ਲਾ ਕੇ ਖੁਦਕੁਸ਼ੀ ਕਰ ਲਈ।
iPhone ਯੂਜ਼ਰਸ ਲਈ ਖੁਸ਼ਖਬਰੀ, Whatsapp ਨੇ ਦਿੱਤਾ ਇਹ ਖਾਸ ਫੀਚਰ! (ਦੇਖੋ ਤਸਵੀਰਾਂ)
NEXT STORY