ਨਵੀਂ ਦਿੱਲੀ- ਰਾਜਧਾਨੀ ਦਿੱਲੀ 'ਚ ਚਰਚਿੱਤ ਨਿਤੀਸ਼ ਕਟਾਰਾ ਹੱਤਿਆਕਾਂਡ ਦੇ ਦੋਸ਼ੀਆਂ ਨੂੰ ਹਾਈਕੋਰਟ ਨੇ ਦੋਸ਼ੀ ਕਰਾਰ ਦਿੱਤੇ ਗਏ ਵਿਕਾਸ ਅਤੇ ਵਿਸ਼ਾਲ ਯਾਦਵ ਨੂੰ 25-25 ਸਾਲ ਦੀ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਉਨ੍ਹਾਂ ਦੋਹਾਂ ਦੀ ਸਜ਼ਾ 'ਚ ਕਟੌਤੀ ਨਹੀਂ ਕੀਤੀ ਜਾਵੇਗੀ। ਜਸਟਿਸ ਗੀਤਾ ਮਿੱਤਲ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਸਬੂਤ ਮਿਟਾਉਣ ਦੇ ਮਾਮਲੇ ਵਿਚ ਵਿਕਾਸ ਅਤੇ ਵਿਸ਼ਾਲ ਨੂੰ 5-5 ਸਾਲ ਵੱਖ ਤੋਂ ਸਜ਼ਾ ਸੁਣਾਈ।
ਕੁੱਲ ਮਿਲਾ ਕੇ ਦੋਹਾਂ ਨੂੰ ਬਿਨਾ ਛੂਟ ਦੇ 30 ਸਾਲ ਦੀ ਸਜ਼ਾ ਕੱਟਣੀ ਪਵੇਗੀ। ਦੋਹਾਂ ਦੇ ਹਸਪਤਾਲ ਵਿਚ ਬਿਤਾਏ ਸਮੇਂ ਨੂੰ ਸਜ਼ਾ ਵਿਚ ਸ਼ਾਮਲ ਨਹੀਂ ਕੀਤਾ ਜਾਵੇਗਾ। ਅਦਾਲਤ ਨੇ ਦੋਹਾਂ 'ਤੇ 50-50 ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ ਹੈ। ਇਕ ਹੋਰ ਦੋਸ਼ੀ ਸੁਖਦੇਵ ਪਹਿਲਵਾਨ ਨੂੰ 20 ਸਾਲ ਕੈਦ ਦੀ ਸਜ਼ਾ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਕਟਾਰਾ ਦੀ 16 ਅਤੇ 17 ਫਰਵਰੀ 2002 ਦੀ ਰਾਤ ਨੂੰ ਹੱਤਿਆ ਕਰ ਦਿੱਤੀ ਗਈ ਸੀ ਕਿਉਂਕਿ ਵਿਕਾਸ ਨੂੰ ਪੀੜਤ ਦਾ ਆਪਣੀ ਭੈਣ ਭਾਰਤੀ ਨਾਲ ਪ੍ਰੇਮ ਸੰਬੰਧ ਮਨਜ਼ੂਰ ਨਹੀਂ ਸੀ। ਭਾਰਤੀ ਸਮਾਜਵਾਦੀ ਪਾਰਟੀ ਦੇ ਸਾਬਕਾ ਸੰਸਦ ਮੈਂਬਰ ਡੀ. ਪੀ. ਯਾਦਵ ਦੀ ਬੇਟੀ ਹੈ। ਵਿਕਾਸ ਉੱਤਰ ਪ੍ਰਦੇਸ਼ ਦੇ ਨੇਤਾ ਡੀ. ਪੀ. ਯਾਦਵ ਦਾ ਪੁੱਤਰ ਹੈ। ਹਾਈਕੋਰਟ ਨੇ ਇਸ ਮਾਮਲੇ ਵਿਚ ਵਿਕਾਸ ਅਤੇ ਦੋ ਹੋਰ ਦੋਸ਼ੀਆਂ ਨੂੰ ਪਹਿਲਾਂ ਹੀ ਸਜ਼ਾ ਨੂੰ ਬਰਕਰਾਰ ਰੱਖਿਆ ਹੈ। ਵਿਕਾਸ ਅਤੇ ਉਸ ਦੇ ਚਚੇਰੇ ਭਰਾ ਵਿਸ਼ਾਲ ਅਤੇ ਸੁਖਦੇਵ ਪਹਿਲਵਾਨ ਨੂੰ ਕਟਾਰਾ ਨੂੰ ਅਗਵਾ ਕਰਨ ਅਤੇ ਹੱਤਿਆ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਹਨ।
ਇਸ ਤਰ੍ਹਾਂ ਦੇ ਸਮਾਰਟਫੋਨ ਜਿਨ੍ਹਾਂ ਲਾਂਚ ਹੁੰਦੇ ਹੀ ਉਡਾਏ ਸਭ ਦੇ ਹੋਸ਼! (ਦੇਖੋ ਤਸਵੀਰਾਂ)
NEXT STORY