ਨਵੀਂ ਦਿੱਲੀ- ਚੋਣਾਂ ਤੋਂ ਇਕ ਦਿਨ ਪਹਿਲੇ ਆਮ ਆਦਮੀ ਪਾਰਟੀ ਨੇ ਦਿੱਲੀ ਪੁਲਸ 'ਤੇ ਗੰਭੀਰ ਦੋਸ਼ ਲਾਏ ਹਨ। 'ਆਪ' ਨੇ ਦਿੱਲੀ ਪੁਲਸ 'ਤੇ ਭਾਜਪਾ ਦੇ ਦਬਾਅ 'ਚ ਕੰਮ ਕਰਦੇ ਹੋਏ ਉਸ ਦੇ ਉਮੀਦਵਾਰਾਂ ਵਿਰੁੱਧ ਝੂਠੇ ਮਾਮਲੇ ਦਰਜ ਕਰਨ ਦਾ ਦੋਸ਼ ਲਾਇਆ ਹੈ। ਪਾਰਟੀ ਦਾ ਦੋਸ਼ ਹੈ ਕਿ ਪੁਲਸ ਵਲੋਂ ਉੱਤਮ ਨਗਰ ਦੇ ਉਸ ਦੇ ਉਮੀਦਵਾਰ ਨੂੰ ਸ਼ਰਾਬ ਦੇ ਕਈ ਡੱਬੇ ਬਰਾਮਦ ਹੋਣ ਦੇ ਮਾਮਲੇ ਵਿਚ ਤਲਬ ਕੀਤੇ ਜਾਣ ਦੀ ਪਿੱਠਭੂਮੀ 'ਚ ਆਇਆ ਹੈ।
'ਆਪ' ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਅਧਿਕਾਰੀਆਂ 'ਤੇ ਦਬਾਅ ਹੈ। ਇਹ ਉਨ੍ਹਾਂ ਦੀ ਰਾਜਨੀਤੀ ਹੈ। ਬਾਲਯਾਨ ਵਿਰੁੱਧ ਸਾਰੇ ਦੋਸ਼ ਝੂਠੇ ਹਨ। ਪੁਲਸ ਨੇ ਕੁਝ ਦਿਨ ਪਹਿਲਾਂ ਵੱਡੀ ਗਿਣਤੀ 'ਚ ਸ਼ਰਾਬ ਦੀਆਂ ਬੋਤਲਾਂ ਮਿਲਣ ਦੇ ਸਿਲਸਿਲੇ ਵਿਚ ਉੱਤਮ ਨਗਰ ਦੇ 'ਆਪ' ਉਮੀਦਵਾਰ ਨਰੇਸ਼ ਬਾਲਯਾਨ ਨੂੰ ਬੁਲਾਇਆ। 'ਆਪ' ਨੇਤਾ ਆਸ਼ੂਤੋਸ਼ ਨੇ ਦਾਅਵਾ ਕੀਤਾ ਕਿ ਮੈਂ ਪੁਲਸ ਕਮਿਸ਼ਨਰ ਨੂੰ ਇਹ ਦੱਸਣ ਲਈ ਫੋਨ ਕੀਤਾ ਸੀ ਕਿ ਪੁਲਸ ਭਾਜਪਾ ਦੇ ਦਬਾਅ ਵਿਚ ਸਾਡੇ ਉਮੀਦਵਾਰਾਂ 'ਤੇ ਦਬਾਅ ਪਾ ਰਹੀ ਹੈ।
ਨਿਤੀਸ਼ ਕਟਾਰਾ ਹੱਤਿਆਕਾਂਡ : ਦੋਸ਼ੀ ਨੂੰ ਹੋਈ ਉਮਰ ਕੈਦ ਦੀ ਸਜ਼ਾ
NEXT STORY