ਮੁੰਬਈ- ਜੰਮੂ-ਕਸ਼ਮੀਰ ਦਾ ਇਸ ਸਾਲ ਸੈਲਾਨੀਆਂ ਦੀ ਗਿਣਤੀ 'ਚ ਕਰੀਬ 10 ਫੀਸਦੀ ਵਧਾਉਣ ਦਾ ਟੀਚਾ ਹੈ। ਇਸ ਲਈ ਰਾਜ ਉਤਸਵ, ਮੇਲੇ, ਜਲ ਅਤੇ ਸਰਦ ਰੁੱਤ ਖੇਡ ਅਤੇ ਰੋਮਾਂਚਕ ਗਤੀਵਿਧੀਆਂ ਦੇ ਆਯੋਜਨ ਦੀ ਯੋਜਨਾ ਬਣਾ ਰਿਹਾ ਹੈ। ਜੰਮੂ-ਕਸ਼ਮੀਰ ਦੇ ਸੈਰ-ਸਪਾਟਾ ਨਿਰਦੇਸ਼ਕ ਅਤੇ ਜੇ. ਕੇ. ਟੀ. ਡੀ. ਸੀ. ਦੇ ਪ੍ਰਬੰਧ ਨਿਰਦੇਸ਼ਕ ਫਾਰੂਕ ਏ ਸ਼ਾਹ ਨੇ ਕਿਹਾ,''ਜੰਮੂ-ਕਸ਼ਮੀਰ 'ਚ ਤਿੰਨ ਖੇਤਰ- ਜੰਮੂ, ਕਸ਼ਮੀਰ ਘਾਟੀ ਅਤੇ ਲੱਦਾਖ ਸ਼ਾਮਲ ਹਨ। ਜੰਮੂ 'ਚ ਤੀਰਥਯਾਤਰੀ ਆਉਂਦੇ ਹਨ ਜਦੋਂ ਕਿ ਕਸ਼ਮੀਰ 'ਚ ਪਰਿਵਾਰ ਅਤੇ ਹੋਰ ਸਮੂਹ ਅਤੇ ਲੱਦਾਖ 'ਚ ਨੌਜਵਾਨ ਆਉਂਦੇ ਹਨ। ਰਾਜ 'ਚ ਹਰ ਸਾਲ ਸੈਰ-ਸਪਾਟਾ ਸੁਧਾਰ ਹੋ ਰਿਹਾ ਹੈ। ਇਸ ਸਾਲ ਅਸੀਂ ਸੈਲਾਨੀਆਂ ਲਈ ਮੇਲੇ, ਉਤਸਵ, ਖੇਡ ਆਦਿ ਦਾ ਆਯੋਜਨਾ ਕੀਤਾ ਹੈ ਅਤੇ ਆਸ ਹੈ ਕਿ ਉਨ੍ਹਾਂ ਦੀ ਗਿਣਤੀ 10 ਫੀਸਦੀ ਵਧੇਗੀ।'' ਉਨ੍ਹਾਂ ਨੇ ਕਿਹਾ ਕਿ 2014 'ਚ 11 ਲੱਖ ਸੈਲਾਨੀ ਜੰਮੂ-ਕਸ਼ਮੀਰ ਆਏ, ਜਿਨ੍ਹਾਂ 'ਚੋਂ 50 ਹਜ਼ਾਰ ਵਿਦੇਸ਼ੀ ਸੈਲਾਨੀ ਰਹੇ।
'ਆਪ' ਨੇ ਲਾਏ ਦਿੱਲੀ ਪੁਲਸ 'ਤੇ ਦੋਸ਼
NEXT STORY