ਭੋਪਾਲ- 'ਸੋਨੀ ਟੀ. ਵੀ.'ਤੇ ਦਿਖਾਏ ਜਾਂਦੇ ਸ਼ੋਅ 'ਕੌਨ ਬਨੇਗਾ ਕਰੋੜਪਤੀ' ਤੋਂ 5 ਕਰੋੜ ਜਿੱਤਣ ਵਾਲਾ ਸੁਸ਼ੀਲ ਕੁਮਾਰ ਦੀਆਂ ਕੰਗਾਲ ਹੋਣ ਦੀਆਂ ਖਬਰਾਂ ਸਾਹਮਣੇ ਆਈਆਂ ਸਨ ਪਰ ਉਨ੍ਹਾਂ ਨੇ ਅਜਿਹੀਆਂ ਖਬਰਾਂ ਨੂੰ ਸਾਫ ਕੀਤਾ ਹੈ ਕਿ ਉਹ ਕੰਗਾਲ ਨਹੀਂ ਹੋਏ ਹਨ, ਉਨ੍ਹਾਂ ਨੇ ਅਜਿਹੀ ਅਫਵਾਹ ਉਧਾਰ ਮੰਗਣ ਵਾਲਿਆਂ ਤੋਂ ਤੰਗ ਆ ਕੇ ਉਡਵਾਈ ਸੀ। ਕੰਪਿਊਟਰ ਆਪਰੇਟਰ ਰਹਿ ਚੁੱਕੇ ਸੁਸ਼ੀਲ ਨੇ ਕਿਹਾ ਕਿ ਮੱਧ ਪ੍ਰਦੇਸ਼ 'ਚ ਸੋਮੇਸ਼ ਸਿੰਘ ਰਾਠੌਰ ਦੇ ਸਕੂਲ ਦੇ ਉਦਘਾਟਨ ਸਮਾਰੋਹ 'ਚ ਹਿੱਸਾ ਲੈਣ ਲਈ ਆਏ ਸਨ। ਸੋਮੇਸ਼ ਉਹ ਵਿਅਕਤੀ ਹਨ, ਜਿਨਾਂ ਨੇ 'ਕੌਨ ਬਨੇਗਾ ਕਰੋੜਪਤੀ' ਵਿਚ 25 ਲੱਖ ਰੁਪਏ ਜਿੱਤ ਕੇ ਉਨ੍ਹਾਂ ਪੈਸਿਆਂ ਤੋਂ ਸਕੂਲ ਖੋਲਿਆ ਹੈ। ਇਸ ਦੌਰਾਨ ਸੁਸ਼ੀਲ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਕੋਲ ਪੈਸੇ ਨਾ ਹੋਣ ਅਤੇ ਆਰਥਿਕ ਤੰਗੀ ਦੀਆਂ ਖਬਰਾਂ ਆਉਣ ਤੋਂ ਬਾਅਦ ਉਨ੍ਹਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ।
ਸੁਸ਼ੀਲ ਨੇ ਕਿਹਾ ਕਿ ਕਿ ਉਸ ਨੇ 2011 'ਚ 5 ਕਰੋੜ ਰੁਪਏ ਜਿੱਤੇ ਸਨ। ਜਿਸ ਤੋਂ ਬਾਅਦ ਦੋਸਤ ਅਤੇ ਰਿਸ਼ਤੇਦਾਰ ਉਨ੍ਹਾਂ ਤੋਂ ਉਧਾਰ ਮੰਗਣ ਆਉਣ ਲੱਗੇ। ਸੁਸ਼ੀਲ ਦਾ ਕਹਿਣਾ ਹੈ ਕਿ ਜੋ ਪੈਸੇ ਉਸ ਨੂੰ ਮਿਲੇ ਸਨ, ਉਸ ਤੋਂ ਉਸ ਨੇ ਆਪਣਾ ਬਿਜਨੈਸ ਸ਼ੁਰੂ ਕੀਤਾ ਅਤੇ ਉਸ ਦਾ ਬਿਜਨੈਸ ਚੰਗਾ ਚਲ ਰਿਹਾ ਹੈ। ਜਿਸ ਤੋਂ ਬਾਅਦ ਦੋਸਤਾਂ ਵਿਚ ਉਨ੍ਹਾਂ ਨੇ ਕਰੋੜਪਤੀ ਤੋਂ ਖਾਕਪਤੀ ਕਹਿਣਾ ਸ਼ੁਰੂ ਕਰ ਦਿੱਤਾ। ਕੰਗਾਲੀ ਵਰਗੀ ਕੋਈ ਗੱਲ ਨਹੀਂ ਹੈ।
ਭਾਜਪਾ ਦੇ ਇਸ਼ਤਿਹਾਰ ਨੂੰ ਲੈ ਕੇ 'ਆਪ' ਨੇ ਉਠਾਏ ਇਹ ਸਵਾਲ...
NEXT STORY