ਨਵੀਂ ਦਿੱਲੀ- ਆਮ ਆਦਮੀ ਪਾਰਟੀ ਨੇ ਦਿੱਲੀ ਵਿਧਾਨ ਸਭਾ ਚੋਣਾਂ ਦੇ ਠੀਕ ਇਕ ਦਿਨ ਪਹਿਲਾਂ ਭਾਜਪਾ ਪਾਰਟੀ ਵਲੋਂ ਮੁੱਖ ਸਮਾਚਾਰ ਪੱਤਰਾਂ 'ਚ ਇਕ ਪੇਜ ਦਾ ਇਸ਼ਤਿਹਾਰ ਪ੍ਰਕਾਸ਼ਤ ਕੀਤੇ ਜਾਣ 'ਤੇ ਇਤਰਾਜ਼ ਜ਼ਾਹਰ ਕੀਤਾ ਹੈ ਅਤੇ ਪਾਰਟੀ ਦੇ ਧਨ ਦੇ ਸਰੋਤ 'ਤੇ ਸਵਾਲ ਖੜ੍ਹੇ ਕੀਤੇ ਹਨ।
'ਆਪ' ਨੇਤਾ ਆਸ਼ੂਤੋਸ਼ ਨੇ ਕਿਹਾ ਕਿ ਭਾਜਪਾ ਦੇ ਮੁੱਖ ਸਮਾਚਾਰ ਪੱਤਰਾਂ ਦੇ ਪਹਿਲੇ ਪੇਜ 'ਤੇ ਜਾਰੀ ਕੀਤੇ ਗਏ ਇਸ਼ਤਿਹਾਰ ਲਈ ਧਨ ਕਿੱਥੋਂ ਆਇਆ।
ਉਨ੍ਹਾਂ ਨੇ ਪੁੱਛਿਆ ਕਿ ਟੀ. ਵੀ. ਚੈਨਲ 'ਤੇ ਇਸ ਪ੍ਰਕਾਰ ਦੇ ਇਸ਼ਤਿਹਾਰ ਨਹੀਂ ਦਿਖਾਏ ਜਾ ਸਕਦੇ ਹਨ ਤਾਂ ਸਮਾਚਾਰ ਪੱਤਰਾਂ ਨੂੰ ਇਸ ਦੀ ਆਗਿਆ ਦਿੱਤੀ ਗਈ। ਉਨ੍ਹਾਂ ਨੇ ਨਿਯਮਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਚੋਣ ਪ੍ਰਚਾਰ ਖਤਮ ਹੋਣ ਤੋਂ ਬਾਅਦ ਵੀ ਸਮਾਚਾਰ ਪੱਤਰਾਂ ਨੂੰ ਇਸ਼ਤਿਹਾਰ ਪ੍ਰਕਾਸ਼ਤ ਕਰਨ ਦੀ ਆਗਿਆ ਹੈ ਪਰ ਇਲੈਕਟ੍ਰਾਨਿਕ ਮੀਡੀਆ ਅਜਿਹਾ ਨਹੀਂ ਕਰ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ਼ਤਿਹਾਰ ਪ੍ਰਕਾਸ਼ਤ ਕਰਨ ਨੂੰ ਲੈ ਕੇ ਨਿਯਮਾਂ ਵਿਚ ਬਦਲਾਅ ਹੋਣਾ ਚਾਹੀਦਾ ਹੈ। 'ਆਪ' ਦੇ ਇਕ ਹੋਰ ਨੇਤਾ ਮਨੀਸ਼ ਸਿਸੋਦੀਆ ਨੇ ਕਿਹਾ ਕਿ ਭਾਜਪਾ ਨੇ ਕਰੋੜਾਂ ਰੁਪਏ ਦੇ ਇਸ਼ਤਿਹਾਰ ਛਾਪੇ ਹਨ ਅਤੇ ਪਾਰਟੀ ਨੂੰ ਇਸ ਦੇ ਧਨ ਦੇ ਸਰੋਤ ਦੀ ਜਾਣਕਾਰੀ ਦੇਣੀ ਚਾਹੀਦੀ ਹੈ।
ਵਧਦੀ ਧਾਰਮਿਕ ਅਸਹਿਣਸ਼ੀਲਤਾ 'ਚ ਅਸਿੱਧੀ ਭੂਮਿਕਾ ਨਿਭਾ ਰਹੀ ਮੋਦੀ ਸਰਕਾਰ-ਗੋਗੋਈ
NEXT STORY