ਮੁੰਬਈ- ਬੈਂਕਾਂ ਅਤੇ ਬਰਾਮਦਕਾਰਾਂ ਵਲੋਂ ਡਾਲਰ ਦੀ ਬਿਕਵਾਲੀ ਨਾਲ ਸਥਾਨਕ ਅੰਤਰਬੈਂਕ ਵਿਦੇਸ਼ੀ ਕਰੰਸੀ ਸਕਿਓਰਿਟੀ ਬਾਜ਼ਾਰ 'ਚ ਡਾਲਰ ਦੇ ਮੁਕਾਬਲੇ ਰੁਪਇਆ 4 ਪੈਸੇ ਹੋਰ ਮਜ਼ਬੂਤ ਹੋ ਕੇ 61.69 ਰਪਏ 'ਤੇ ਬੰਦ ਹੋਇਆ। ਬਾਜ਼ਾਰ 'ਚ ਕਾਰੋਬਾਰ ਦੀ ਸ਼ੁਰੂਆਤ 'ਚ ਰੁਪਇਆ 61.70 ਰਪਏ ਪ੍ਰਤੀ ਡਾਲਰ 'ਤੇ ਖੁੱਲ੍ਹਾ ਅਤੇ ਕਾਰੋਬਾਰ ਦੌਰਾਨ ਬੈਂਕਾਂ ਦੀ ਡਾਲਰ ਬਿਕਵਾਲੀ ਨਾਲ ਮਜ਼ਬੂਤ ਹੁੰਦਾ ਹੋਇਆ 61.67 ਰਪਏ ਤਕ ਪਹੁੰਚ ਗਿਆ।
ਬਾਅਦ 'ਚ ਅੰਤ 'ਤੇ ਪਿਛਲੇ ਦਿਨ ਦੇ ਮੁਕਾਬਲੇ ਚਾਰ ਪੈਸੇ ਉੱਚਾ ਰਹਿ ਕੇ 61.69 ਰਪਏ ਪ੍ਰਤੀ ਡਾਲਰ 'ਤੇ ਬੰਦ ਹੋਇਆ। ਰਿਜ਼ਰਵ ਬੈਂਕ ਨੇ ਅੱਜ ਦੇ ਕਾਰੋਬਾਰ 'ਚ ਡਾਲਰ-ਰੁਪਏ ਦੀ ਸੰਦਰਭ ਦਰ 61.73 ਅਤੇ ਯੂਰੋ-ਰਪਏ ਲਈ 70.78 ਰਪਏ ਪ੍ਰਤੀ ਯੂਰੋ ਤੈਅ ਕੀਤੀ। ਪੌਂਡ ਦੇ ਮੁਕਾਬਲੇ ਰੁਪਇਆ ਹੋਰ ਕਮਜ਼ੋਰ ਪੈ ਕੇ 94.61 ਰਪਏ ਪ੍ਰਤੀ ਪੌਂਡ ਅਤੇ ਯੂਰੋ ਦੇ ਸਾਹਮਣੇ ਮਾਮੂਲੀ ਘੱਟ ਕੇ 70.59 ਰਪਏ ਪ੍ਰਤੀ ਯੂਰੋ ਰਿਹਾ। ਜਾਪਾਨੀ ਯੇਨ ਦੇ ਸਾਹਮਣੇ ਇਹ ਮਾਮੂਲੀ ਸੁੱਧਰ ਕੇ 52.58 ਰਪਏ ਪ੍ਰਤੀ 100 ਯੈਨ ਹੋ ਗਿਆ।
ਸੈਂਸੈਕਸ 133 ਅੰਕ ਹੋਰ ਫਿਸਲਿਆ
NEXT STORY