ਨਵੀਂ ਦਿੱਲੀ- ਆਪਣੀ ਕੀਮਤਾਂ ਨਾਲ ਹਮੇਸ਼ਾ ਹੈਰਾਨ ਕਰਨ ਵਾਲੀ ਕੰਪਨੀ ਮਾਈਕਰੋਮੈਕਸ ਇਸ ਵਾਰ ਫਿਰ 2 ਇਸ ਤਰ੍ਹਾਂ ਦੇ ਫੋਨ ਲੈ ਕੇ ਆਈ ਹੈ, ਜਿਨ੍ਹਾਂ ਦੀ ਕੀਮਤ ਹੈਰਾਨ ਕਰ ਦੇਵੇਗੀ। joy ਐਕਸ1800 ਅਤੇ joy ਐਕਸ1850। ਇਨ੍ਹਾਂ ਦੀਆਂ ਕੀਮਤਾਂ ਹਨ 699 ਰੁਪਏ ਅਤੇ 749 ਰੁਪਏ।
ਖਾਸ ਗੱਲ ਇਹ ਹੈ ਕਿ ਪਹਿਲੀ ਵਾਰ ਕਿਸੀ ਕੰਪਨੀ ਨੇ ਪਲਾਸਟਿਕ ਪਾਊਚ 'ਚ ਇਹ ਫੋਨ ਉਤਾਰੇ ਹਨ। ਹਾਲੇ ਤਕ ਮੋਬਾਈਲ ਫੋਨ ਡਿੱਬੇ 'ਚ ਹੀ ਆਉਂਦੇ ਸੀ। ਇਨ੍ਹਾਂ ਦੋਵਾਂ ਫੋਨਸ ਦੀ ਸਕਰੀਨ 1.77 ਇੰਚ ਹੈ ਅਤੇ ਇਨ੍ਹਾਂ ਦਾ ਰੈਜ਼ੇਲਿਊਸ਼ਨ ਹੈ 128 ਗੁਣਾ 160 ਪਿਕਸਲ। ਇਹ ਕਲਰ ਫੋਨ ਹਨ ਅਤੇ ਇਨ੍ਹਾਂ 'ਚ ਡਿਊਲ ਸਿਮ ਦੀ ਸਹੂਲਤ ਹੈ। ਇਨ੍ਹਾਂ 'ਚ ਰਿਅਰ ਕੈਮਰਾਵੀ ਹੈ। ਇਨ੍ਹਾਂ 'ਚ 4 ਜੀ.ਬੀ. ਇੰਟਰਨਲ ਮੈਮੋਰੀ ਵੀ ਹੈ।
ਲਾਵਾ ਨੇ ਪੇਸ਼ ਕੀਤਾ ਘੱਟ ਕੀਮਤ 'ਚ ਵਧੀਆ ਸਮਾਰਟਫੋਨ
NEXT STORY