ਨਵੀਂ ਦਿੱਲੀ- ਕੋਲੰਬਿਆ ਯੂਨੀਵਰਸਿਟੀ ਦੇ ਖੋਜਕਰਤਾਵਾਂ ਦੇ ਗਰੁੱਪ ਨੇ ਇਕ ਇਸ ਤਰ੍ਹਾਂ ਦੀ ਡਿਵਾਈਸ ਬਣਾਈ ਹੈ, ਜਿਸ ਨੂੰ ਸਮਾਰਟਫੋਨ ਦੇ ਨਾਲ ਅਟੈਚ ਕਰਕੇ ਕੋਈ ਵੀ ਇਹ ਪਤਾ ਲੱਗਾ ਸਕਦਾ ਹੈ ਕਿ ਉਹ ਐਚ.ਆਈ.ਵੀ. ਪੋਜ਼ਿਟਿਵ ਹੈ ਜਾਂ ਨਹੀਂ। ਇਸ ਡਿਵਾਈਸ ਦੇ ਜ਼ਰੀਏ ਖੂਨ ਦੀ ਇਕ ਬੂੰਦ ਸਿਰਫ 15 ਮਿੰਟ 'ਚ 3 ਸੰਕ੍ਰਾਮਕ ਬੀਮਾਰੀਆਂ ਦਾ ਪਤਾ ਲਗਾਇਆ ਜਾ ਸਕਦਾ ਹੈ।
ਕੋਲੰਬਿਆ ਸਕੂਲ ਆਫ ਇੰਜੀਨਿਅਰਿੰਗ 'ਚ ਇਸ ਡਿਵਾਈਸ ਨੂੰ ਤਿਆਰ ਕੀਤਾ ਗਿਆ ਹੈ। ਇਸ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਦੀ ਵਰਤੋਂ ਬਿਨਾਂ ਕਿਸੀ ਸੰਗ੍ਰਹਿਤ ਊਰਜਾ ਲਈ ਵੀ ਕੀਤੀ ਜਾ ਸਕਦੀ ਹੈ ਕਿਉਂਕਿ ਇਸ ਦੇ ਲਈ ਜ਼ਰੂਰੀ ਊਰਜਾ ਸਮਾਰਟਫੋਨ ਨਾਲ ਵੀ ਲਈ ਜਾ ਸਕਦੀ ਹੈ। ਇਸ ਡਿਵਾਈਸ ਨੂੰ ਆਡਿਓ ਜੈਕ ਦੇ ਜ਼ਰੀਏ ਸਮਾਰਟਫੋਨ ਨਾਲ ਕੁਨੈਕਟ ਕੀਤਾ ਜਾ ਸਕਦਾ ਹੈ। ਇਸ ਡਿਵਾਈਸ ਦੇ ਜ਼ਰੀਏ ਰਵਾਂਡਾ ਦੇ 96 ਮਰੀਜ਼ਾਂ ਦੇ ਖੂਨ ਦੀ ਜਾਂਚ ਕੀਤੀ ਗਈ ਹੈ। ਇਨ੍ਹਾਂ 'ਚੋਂ 97 ਫੀਸਦੀ ਲੋਕਾਂ ਨੇ ਇਸ ਡਿਵਾਈਸ ਦੀ ਵਰਤੋਂ ਕਰਨ ਦੀ ਸਲਾਹ ਵੀ ਦਿੱਤੀ ਹੈ। ਇਸ ਡਿਵਾਈਸ ਦੇ ਜ਼ਰੀਏ ਘਰ ਬੈਠੇ ਹੀ ਪਤਾ ਲਗਾਇਆ ਜਾ ਸਕਦਾ ਹੈ ਕਿ ਤੁਸੀਂ ਐਚ.ਆਈ.ਵੀ. ਪੋਜ਼ਿਟਿਵ ਹੋ ਜਾਂ ਨਹੀਂ। ਇਸ ਡਿਵਾਈਸ ਦੀ ਲਾਗਤ 34 ਡਾਲਰ (ਲੱਗਭਗ 2100 ਰੁਪਏ) ਹੈ।
ਆ ਗਿਐ ਲਾਲੀਪਾਪ 5.1, ਮੋਟੋ ਜੀ 'ਚ ਦੇਖਿਆ ਗਿਆ ਪਹਿਲੀ ਵਾਰ!
NEXT STORY