ਨਵੀਂ ਦਿੱਲੀ- ਗੂਗਲ ਨੇ ਅਜੇ ਐਂਡਰਾਇਡ 5.1 ਲਾਲੀਪਾਪ ਦਾ ਐਲਾਨ ਕੀਤਾ ਹੀ ਹੈ ਕਿ ਕਈ ਸਮਾਰਟਫੋਨ 'ਚ ਇਸ ਤਾਜ਼ਾ ਅਪਡੇਟ ਨੂੰ ਦੇਖਿਆ ਜਾਣ ਦਾ ਦਾਅਵਾ ਵੀ ਕੀਤਾ ਗਿਆ ਹੈ। ਖਬਰ ਹੈ ਕਿ ਐਂਡਰਾਇਡ ਵਨ ਦੀ ਇੰਡੋਨੇਸ਼ੀਆ ਵਰਗੀ ਮਾਰਕੀਟ 'ਚ ਇਹ ਨਵਾਂ ਅਪਡੇਟ ਦੇਖਿਆ ਗਿਆ ਹੈ ਹਾਲਾਂਕਿ ਅਜੇ ਤਕ ਇਹ ਐਲਾਨ ਨਹੀਂ ਕੀਤਾ ਗਿਆ ਕਿ ਦੂਜੀਆਂ ਥਾਵਾਂ 'ਤੇ ਇਹ ਅਪਡੇਟ ਕਦੋਂ ਮਿਲੇਗਾ।
ਕਿਹਾ ਜਾ ਰਿਹਾ ਹੈ ਕਿ ਦੁਨੀਆ ਦੇ ਹੋਰ ਕਈ ਹਿੱਸਿਆਂ 'ਚ ਵੀ ਇਹ ਅਪਡੇਟ ਜਲਦੀ ਦੇਖਣ ਨੂੰ ਮਿਲ ਸਕਦਾ ਹੈ। ਟੈਕ ਡਰਾਇਰ ਦੀ ਰਿਪੋਰਟ ਅਨੁਸਾਰ ਮੋਟੋ ਜੀ 'ਚ ਐਂਡਰਾਇਡ 5.1 ਅਪਡੇਟ ਮਿਲਣ ਲੱਗਾ ਹੈ। ਇਸ ਦੀ ਬਿਲਟ ਕੁਆਲਿਟੀ 2 ਫਰਵਰੀ ਦੀ ਦੱਸੀ ਜਾ ਰਹੀ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਹੋ ਸਕਦਾ ਹੈ ਮਟਰੋਲਾ ਅਜੇ ਇਸ ਨੂੰ ਟੈਸਟ ਹੀ ਕਰ ਰਿਹਾ ਹੋਵੇ। ਹਾਲਾਂਕਿ ਨਾ ਤਾਂ ਮਟਰੋਲਾ ਅਤੇ ਨਾ ਹੀ ਗੂਗਲ ਨੇ ਇਸ ਖਬਰ ਦੀ ਪੁਸ਼ਟੀ ਕੀਤੀ ਹੈ।
ਸਪਾਈਸਜੈੱਟ ਤੋਂ ਬਾਅਦ ਹੁਣ ਇੰਡੀਗੋ ਵੀ ਲਿਆਈ ਸਸਤੇ ਟਿਕਟ ਦਾ ਆਫਰ
NEXT STORY