ਨਵੀਂ ਦਿੱਲੀ- ਬਿਜਲੀ ਮੰਤਰੀ ਪੀਯੂਸ਼ ਗੋਇਲ ਨੇ ਕਿਹਾ ਕਿ ਬਿਜਲੀ ਕਾਨੂੰਨ 'ਚ ਸੋਧ ਅਪ੍ਰੈਲ ਤੱਕ ਪ੍ਰਭਾਵ 'ਚ ਆ ਜਾਵੇਗੀ। ਇਸ ਦਾ ਮਕਸਦ ਸਪਲਾਈ 'ਚ ਸੁਧਾਰ ਅਤੇ ਗਾਹਕਾਂ ਨੂੰ ਆਪਣੇ ਸਪਲਾਈਕਰਤਾ ਨੂੰ ਚੁਣਨ ਦੀ ਆਜ਼ਾਦੀ ਸਮੇਤ ਬਿਜਲੀ ਖੇਤਰ 'ਚ ਵੱਖ-ਵੱਖ ਸੁਧਾਰਾਂ ਨੂੰ ਅੱਗੇ ਵਧਾਉਣਾ ਹੈ। ਟੇਰੀ ਦੇ ਇਕ ਪ੍ਰੋਗਰਾਮ ਵਿਚ ਸ਼ੁੱਕਰਵਾਰ ਨੂੰ ਮੰਤਰੀ ਨੇ ਕਿਹਾ ਕਿ ਬਿਜਲੀ (ਸੋਧ) ਬਿਲ ਅਪ੍ਰੈਲ ਤੱਕ ਕਾਨੂੰਨ ਦਾ ਰੂਪ ਲੈ ਲਵੇਗਾ। ਇਸ ਸੋਧ ਬਿਲ ਨੂੰ ਪਿਛਲੇ ਸਾਲ ਦਸੰਬਰ 'ਚ ਲੋਕਸਭਾ 'ਚ ਪਾਸ ਕੀਤਾ ਗਿਆ ਹੈ।
ਮੌਜੂਦਾ ਕਾਨੂੰਨ 'ਚ ਪ੍ਰਸਤਾਵਤ ਸੋਧ ਨਾਲ ਦੇਸ਼ 'ਚ ਬਿਜਲੀ ਦੀ ਸਪਲਾਈ 'ਚ ਮੁਕਾਬਲੇਬਾਜ਼ੀ, ਕੁਸ਼ਲਤਾ ਅਤੇ ਸੁਧਾਰ ਹੋਵੇਗਾ। ਇਸ ਨਾਲ ਸਮਰਥਾ ਵਿਚ ਵਾਧਾ ਹੋਵੇਗਾ ਅਤੇ ਉਪਭੋਗਤਾਵਾਂ ਨੂੰ ਲਾਭ ਹੋਵੇਗਾ। ਮੰਤਰੀ ਨੇ ਕਿਹਾ ਕਿ ਸਰਕਾਰ ਅਕਸ਼ੈ ਊਰਜਾ ਨੂੰ ਉਤਸ਼ਾਹਤ ਕਰਨ ਨੂੰ ਲੈ ਕੇ ਵਚਨਬੱਧ ਹੈ।
ਇਹ ਹਨ ਹਾਈ ਟੈਕ ਫੀਚਰ ਵਾਲੇ ਪੰਜ ਨਵੇਂ LED (ਦੇਖੋ ਤਸਵੀਰਾਂ)
NEXT STORY